July 2, 2024 7:21 pm
Mansa

ਮਾਨਸਾ ਦੇ ਹਸਪਤਾਲ ਦੀ ਵੀਡੀਓ ਵਾਇਰਲ ਹੋਣ ‘ਤੇ ਸਿਹਤ ਵਿਭਾਗ ਵਲੋਂ ਜਾਂਚ ਸ਼ੁਰੂ

ਚੰਡੀਗੜ੍ਹ 30 ਸਤੰਬਰ 2022: ਮਾਨਸਾ (Mansa) ਦੇ ਇੱਕ ਹਸਪਤਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ | ਇਸ ਵੀਡੀਓ ‘ਚ ਹਸਪਤਾਲ ਦੀਆਂ ਦਵਾਈਆਂ ਦੇ ਪੱਤੇ ‘ਤੇ ਤਾਰੀਖ਼ ਮਿਟਾਈ ਜਾ ਰਹੀ ਹੈ। ਇਸ ਮਾਮਲੇ ਨੂੰ ਸਿਹਤ ਵਿਭਾਗ ਨੇ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ |

ਇਸਦੇ ਚੱਲਦਿਆਂ ਮਾਨਸਾ (Mansa) ਦੇ ਡਾਕਟਰ ਰਾਮਪਾਲ ਸ਼ਰਮਾ ਦੇ ਕਲੀਨਿਕ ਦੀ ਸਿਹਤ ਵਿਭਾਗ ਵਲੋਂ ਉਥੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਦੀ ਟੀਮ ਐਕਸਪਾਇਰੀ ਡੇਟ ਦੀਆਂ ਗੋਲੀਆਂ ਵੀ ਪ੍ਰਾਪਤ ਹੋਈਆਂ ਤੇ ਸੈਂਪਲ ਲਏ ਗਏ ਹਨ |ਐਸ ਐਮ ਓ ਮਾਨਸਾ ਡਾਕਟਰ ਰੂਬੀ ਨੇ ਦੱਸਿਆ ਕਿ ਪੂਰੇ ਮਾਮਲੇ ਦੇ ਜਾਂਚ ਕਰਕੇ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ |

ਦੂਜੇ ਪਾਸੇ ਕਲੀਨਿਕ ਦੇ ਮਾਲਕ ਆਰ ਐਮ ਪੀ ਡਾਕਟਰ ਰਾਮਪਾਲ ਨੇ ਕਿਹਾ ਕਿ ਬਾਰਿਸ਼ ਕਾਰਨ ਕਲੀਨਿਕ ‘ਚ ਪਾਣੀ ਆ ਗਿਆ ਸੀ ਅਤੇ ਉਹ ਆਪਣੇ ਸਟਾਫ ਤੋਂ ਦਵਾਈਆਂ ਦੇ ਪੱਤਿਆਂ ਤੋਂ ਪਾਣੀ ਸਾਫ ਕਰਵਾ ਰਹੇ ਸਨ।

Mansa