Site icon TheUnmute.com

ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਸੀ.ਐੱਮ ਚੰਨੀ ਨੇ ਕੀਤਾ ਵੱਡਾ ਐਲਾਨ

cm channi

ਚੰਡੀਗੜ੍ਹ 17 ਦਸੰਬਰ 2021 : ਕੁੱਝ ਹੀ ਦੇਰ ਪਹਿਲਾ ਪੰਜਾਬ ਕੈਬਨਿਟ (Cabinet meeting) (Punjab Cabinet Meeting) ਦੀ ਮੀਟਿੰਗ ਹੋਈ। ਇਹ ਮੀਟਿੰਗ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਕੀਤੀ ਗਈ , ਜਿਸ ਦੌਰਾਨ ਸੀ.ਐੱਮ ਚਰਨਜੀਤ ਸਿੰਘ ਚੰਨੀ ਵਲੋਂ 2 ਵੱਡੇ ਐਲਾਨ ਕੀਤੇ ਗਏ ਹਨ, ਦੱਸਦਈਏ ਕਿ ਇਸ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਿਆ ਗਿਆ ਹੈ ਕਿ 1,925 ਸਹਾਇਕ ਪ੍ਰੋਫੈਸਰ ਪੱਕੇ ਕੀਤੇ ਜਾਣਗੇ। ਇਸ ਦੇ ਨਾਲ ਹੀ ਦੋਆਬਾ ਖੇਤਰ ‘ਚ 2 ਸਰਕਾਰੀ ਡਿਗਰੀ ਕਾਲਜਾਂ ਨੂੰ ਦਿੱਤੀ ਗਈ, ਜਿਸ ‘ਚ 1 ਡਿਗਰੀ ਕਾਲਜ ਕਾਂਸ਼ੀ ਰਾਮ ਸਰਕਾਰੀ ਕਾਲਜ ਆਦਮਪੁਰ (ਜਲੰਧਰ) ਤੇ ਦੂਜਾ ਬੰਗਾ (ਐੱਸ.ਬੀ. ਐੱਸ. ਨਗਰ) ਦੇ ਪਿੰਡ ਸਰਹਾਲਾ ਰਣੂਆ ਵਿਖੇ ਹੋਵੇਗਾ,ਖਾਸਕਰ ਕੱਚਾ ਮੁਲਾਜ਼ਮ ਵਰਗ ਇਸ ਮੀਟਿੰਗ ਤੋਂ ਕਾਫੀ ਉਮੀਦਾਂ ਰੱਖ ਰਿਹਾ ਹੈ। ਕਿਉਂਕਿ ਪੰਜਾਬ ਸਰਕਾਰ (Punjab Govt) ਦਾ ਕਾਰਜਕਾਲ ਆਖਰੀ ਦੌਰ ‘ਚ ਹੈ ਅਤੇ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ।

 

Exit mobile version