Site icon TheUnmute.com

ਸੰਦੀਪ ਅੰਬੀਆਂ ਦੇ ਕਤਲ ਤੋਂ ਬਾਅਦ ਕਬੱਡੀ ਟੂਰਨਾਮੈਂਟ ‘ਚ ਫਿਰ ਚੱਲੀਆਂ ਗੋਲੀਆਂ, 2 ਜ਼ਖਮੀ

kabaddi

ਚੰਡੀਗੜ੍ਹ 31 ਮਾਰਚ 2022: ਕਬੱਡੀ (Kabaddi) ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਇਸਦੇ ਨਾਲ ਹੀ ਬੀਤੀ ਰਾਤ ਫਾਇਰਿੰਗ ਹੋਣ ਦੀ ਖਬਰ ਘਟਨਾ ਸਾਹਮਣੇ ਆਈ ਹੈ । ਇਹ ਫਾਇਰਿੰਗ ਬਠਿੰਡਾ ਵਿਖੇ ਪਿੰਡ ਕੋਠੇ ਗੁਰੂ ‘ਚ ਟੂਰਨਾਮੈਂਟ ਦੇ ਦੌਰਾਨ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ‘ਚ ਦੋ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਵੀ ਹੋ ਗਏ ਹਨ।

ਜਿਰਰਯੋਗ ਹੈ ਕਿ ਪਿੰਡ ਕੋਠੇ ਗੁਰੂ ‘ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ। ਰਾਤ ਸਮੇਂ ਇੱਕ ਨੌਜਵਾਨ ਸਟੇਡੀਅਮ ਦੇ ਅੰਦਰ ਦਾਖ਼ਲ ਹੋਇਆ ਅਤੇ ਉਹਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਹੀ 2 ਨੌਜਵਾਨਾਂ ਫਾਇਰਿੰਗ ਦੀ ਚਪੇਟ ‘ਚ ਆ ਗਏ |ਜਿਸ ਕਾਰਨ ਉਹ ਜ਼ਖਮੀ ਹੋ ਗਏ। ਪੁਲਸ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ, ਟਰਨਾਮੈਂਟ ਭਗਤਾ ਭਾਈਕੇ ਦੇ ਨਜ਼ਦੀਕ ਕਰਵਾਇਆ ਜਾ ਰਿਹਾ ਸੀ।ਫਾਈਰਿੰਗ ‘ਚ ਦੋ ਨੌਜਵਾਨ ਜ਼ਖਮੀ ਹੋਏ ਹਨ।ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੈ।

Exit mobile version