Mohali

ਮੋਹਾਲੀ ਝੂਲੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖ਼ਤ, ਝੂਲਿਆਂ ਦੀ ਜਾਂਚ ਲਈ ਬਣਾਈ ਜਾਵੇਗੀ ਕਮੇਟੀ

ਚੰਡੀਗੜ੍ਹ 08 ਸਤੰਬਰ 2022: ਮੋਹਾਲੀ (Mohali) ਫੇਸ 8 ਦੁਸਹਿਰਾ ਗਰਾਊਂਡ ‘ਚ ਲੱਗੇ ਮੇਲੇ ‘ਚ ਕਰੀਬ 50 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਇਸ ‘ਚ ਕਰੀਬ 50 ਜਣੇ ਝੂਲੇ ‘ਤੇ ਬੈਠੇ ਸਨ। ਝੂਲੇ ‘ਚ ਬੈਠੇ ਕਰੀਬ 20 ਤੋਂ ਵੱਧ ਜਣੇ ਗੰਭੀਰ ਜ਼ਖਮੀ ਹੋ ਗਏ ਸਨ |

ਇਸ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਇਨ੍ਹਾਂ ਹਾਦਸਿਆਂ ‘ਤੇ ਠੱਲ੍ਹ ਪਾਉਣ ਲਈ ਸਖ਼ਤ ਨਜ਼ਰ ਆ ਰਹੀ ਹੈ। ਦਰਅਸਲ, ਹੁਣ ਮੇਲੇ ਅਤੇ ਝੂਲੇ ਲਗਾਉਣ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਪ੍ਰਸ਼ਾਸਨ ਮੇਲੇ ਤੋਂ ਪਹਿਲਾਂ ਝੂਲਿਆਂ ਦੀ ਜਾਂਚ ਕਰੇਗਾ। ਇੰਨਾ ਹੀ ਨਹੀਂ ਮੇਲਾ ਕਰਵਾਉਣ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਨਜ਼ੂਰੀ ਵੀ ਲਾਜ਼ਮੀ ਹੋਵੇਗੀ

ਇਸ ਤੋਂ ਇਲਾਵਾ ਝੂਲਿਆਂ ਦੀ ਉਚਾਈ ਬਾਰੇ ਵੀ ਪ੍ਰਸ਼ਾਸਨ ਜਾਣਕਾਰੀ ਦੇਣੀ ਪਵੇਗੀ। ਇਸ ਦੇ ਨਾਲ ਹੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੇਲੇ ਦੇ ਪ੍ਰਬੰਧ ਅਤੇ ਨਿਗਰਾਨੀ ਲਈ ਇੱਕ ਕਮੇਟੀ ਵੀ ਬਣਾਈ ਜਾਵੇਗੀ।

ਜਿਕਰਯੋਗ ਹੈ ਕਿ ਮੋਹਾਲੀ ਮੇਲੇ (Mohali fair) ‘ਚ ਵਾਪਰੇ ਹਾਦਸੇ ਨੂੰ ਲੈ ਕੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਮੇਲੇ ‘ਚ ਵਾਪਰੇ ਹਾਦਸੇ ਤੋਂ ਬਾਅਦ ਇਹ ਵਿਅਕਤੀ ਫਰਾਰ ਹੋ ਗਏ ਸਨ | ਇਸਦੇ ਨਾਲ ਹੀ ਮੇਲੇ ਦੇ ਪ੍ਰਬੰਧਕ ਅਤੇ ਮਾਲਕ ਖ਼ਿਲਾਫ ਧਾਰਾ 341, 337, 278 ਅਤੇ 323 ਤਹਿਤ ਅਣਗਹਿਲੀ ਦਾ ਮਾਮਲਾ ਦਰਜ ਕੀਤਾ ਸੀ |

Scroll to Top