TheUnmute.com

ਮੀਟਿੰਗ ਤੋਂ ਬਾਅਦ ਕੇਜਰੀਵਾਲ ਨੇ ਕਿਹਾ, ਅਸੀ ਮਿਲ ਕੇ ਦਿੱਲੀ, ਪੰਜਾਬ ਅਤੇ ਪੂਰਾ ਦੇਸ਼ ਬਦਲਾਂਗੇ

ਚੰਡੀਗੜ੍ਹ 12 ਅਪ੍ਰੈਲ 2022: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਦਿੱਲੀ ਵਿਖੇ ਮੁਲਾਕਾਤ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵਲੋਂ ਇੱਕ ਟਵੀਟ ਕਰਦਿਆਂ ਲਿਖਿਆ ਕਿ ਸਾਡੇ ਲੀਡਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨਾਲ ਬਹੁਤ ਵਧੀ ਮੀਟਿੰਗ ਹੋਈ। ਬਹੁਤ ਜਲਦ ਪੰਜਾਬ ਦੇ ਲੋਕਾਂ ਨੂੰ ਇਕ ਚੰਗੀ ਖ਼ਬਰ ਦਿਆਂਗਾ।

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਵਲੋਂ ਵੀ ਟਵੀਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਦਿੱਲੀ, ਪੰਜਾਬ ਅਤੇ ਪੂਰਾ ਦੇਸ਼ ਬਦਲਾਂਗੇ। ਲੋਕ ਬਹੁਤ ਪਰੇਸ਼ਾਨ ਅਤੇ ਦੁਖੀ ਹਨ। ਨੇਤਾਵਾਂ ਅਤੇ ਪਾਰਟੀਆਂ ਦੀ ਗੰਦੀ ਅਤੇ ਭ੍ਰਿਸ਼ਟਾਚਾਰੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਅਸੀਂ ਲੋਕਾਂ ਦੇ ਲਈ ਦਿਨ-ਰਾਤ ਕੰਮ ਕਰਨਾ ਹੈ।

delhi

ਦਰਅਸਲ ਪੰਜਾਬ ਦੇ ਲੋਕਾਂ ਨੂੰ ਅੱਜ ਕੇਜਰੀਵਾਲ ਤੇ ਭਗਵੰਤ ਮਾਨ ਦੀ ਮੁਲਾਕਾਤ ਤੋਂ ਆਸ ਸੀ ਕਿ ਭਗਵੰਤ ਮਾਨ 300 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਕਰ ਦੇਣਗੇ ਪਰ ਉਨ੍ਹਾਂ ਟਵੀਟ ਕਰਕੇ ਸਿਰਫ਼ ਭਰੋਸਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬੁੱਧਵਾਰ ਯਾਨੀ 13 ਅਪ੍ਰੈਲ ਨੂੰ ਕੈਬਨਿਟ ਮੀਟਿੰਗ ਵੀ ਸੱਦੀ ਹੈ, ਜਿਸ ਵਿਚ ਵੱਡੇ ਐਲਾਨ ਹੋਣ ਦੀ ਆਸ ਹੈ।

Exit mobile version