July 7, 2024 9:40 am
KOHLI

ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਤੋਂ ਬਾਅਦ ਵਿਰਾਟ ਨੇ ਦੱਸੀ ਕਿੱਥੇ ਹੋਈ ਭੁੱਲ

ਸਪੋਰਟਸ ਡੈਸਕ; ਪਹਿਲਾ ਪਾਕਿਸਤਾਨ, ਫਿਰ ਨਿਊਜ਼ੀਲੈਂਡ। ਆਖਿਰਕਾਰ ਭਾਰਤੀ ਟੀਮ ਨੇ ਟੀ-20 ਵਿਸ਼ਵ ਕਪ ਦੇ ਸੁਪਰ-12 ਵਿਚ 2 ਮੈਚ ਗੁਆ ਕੇ ਆਪਣੇ ਲਈ ਸੈਮੀਫਾਈਨਲ ਦਾ ਰਸਤਾ ਬੇਹੱਦ ਮੁਸ਼ਕਿਲ ਕਰ ਲਿਆ ਹੈ। ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਅਸੀਂ ਫਰੰਟ ਤੇ ਵਧੀਆ ਨਹੀਂ ਸੀ, ਜਦੋ ਮੈਦਾਨ ਵਿਚ ਉੱਤਰੇ ਤਾ ਅਸੀਂ ਬਹਾਦਰ ਨਹੀਂ ਸੀ, ਪਰ ਨਿਊਜ਼ੀਲੈਂਡ ਨੇ ਦਬਾਅ ਨੂੰ ਬਰਕਰਾਰ ਰੱਖਿਆ, ਜਦੋ ਵੀ ਅਸੀਂ ਮੌਕਾ ਲਿਆ। ਅਸੀਂ ਇਕ ਵਿਕਟ ਗੁਆ ਲਈ, ਸਾਨੂ ਆਪਣੇ ਆਪਣੇ ਸ਼ਾਰਟ ਤੇ ਕੰਮ ਕਰਨ ਦੀ ਜਰੂਰਤ ਹੈ।
ਵਿਰਾਟ ਨੇ ਕਿਹਾ ਕਿ ਜਦੋ ਤੁਸੀ ਭਾਰਤੀ ਟੀਮ ਵਲੋਂ ਖੇਡ ਦੇ ਹੋ ਤਾ ਤੁਹਾਡੇ ਕੋਲੋਂ ਕਾਫੀ ਉਮੀਦ ਹੁੰਦੇ ਹੈ। ਸਾਨੂੰ ਦੇਖਿਆ ਜਾਂਦਾ ਹੈ ਕਿ, ਲੋਕ ਸਟੇਡੀਅਮ ਵਿਚ ਆਉਂਦੇ ਹਨ ਤੇ ਭਾਰਤ ਲਈ ਖੇਡਣ ਵਾਲੇ ਸਾਰੇ ਲੋਕਾਂ ਨੂੰ ਇਸ ਸਵੀਕਾਰ ਕਰਨਾ ਚਾਹੀਦਾ ਤੇ ਇਸ ਨਾਲ ਨਿਪਟਣਾ ਚਾਹੀਦਾ। ਅਸੀਂ ਇੰਨ੍ਹਾ ਦੋਵੇਂ ਮੈਚਾਂ ਵਿਚ ਇਸ ਤਰਾਂ ਨਹੀਂ ਕੀਤਾ ਤੇ ਇਸ ਲਈ ਅਸੀਂ ਜਿੱਤ ਨਹੀਂ ਸਕੇ, ਸਾਨੂੰ ਦਬਾਅ ਤੋਂ ਅਲੱਗ ਹੋ ਕੇ ਆਪਣੀ ਪ੍ਰਤੀਕਿਰਿਆ ਜਾਰੀ ਰੱਖਣੀ ਹੋਵੇਗੀ ਤੇ ਸਕਾਰਾਤਮਕ ਕ੍ਰਿਕਟ ਖੇਡਣਾ ਹੋਵੇਗਾ, ਟੂਰਨਾਮੈਂਟ ਹਾਲੇ ਖਤਮ ਨਹੀਓ ਹੋਇਆ ਹੈ।
ਦੱਸਦਈਏ ਕਿ ਪਾਕਿਸਤਾਨ ਤੇ ਨਿਊਜ਼ੀਲੈਂਡ ਕੋਲੋਂ ਹਾਰਨ ਦੇ ਬਾਅਦ ਭਾਰਤੀ ਟੀਮ ਦਾ ਸੈਮੀਫਾਈਨਲ ਦਾ ਸਫਰ ਮੁਸ਼ਕਿਲ ਹੋ ਗਿਆ ਹੈ। ਨਿਊਜ਼ੀਲੈਂਡ ਇਕ ਜਿੱਤ ਤੇ ਇਕ ਹਾਰ ਦੇ ਨਾਲ ਅੰਕ ਸੂਚੀ ਵਿਚ ਬਣੀ ਹੋਈ ਹੈ। ਉਸ ਦੇ ਲਈ ਹੋਰ ਹਾਰ ਉਨ੍ਹਾਂ ਨੂੰ ਖਤਰੇ ਵਿਚ ਪਾ ਸਕਦਾ ਹੈ, ਹਾਲਾਂਕਿ ਉਨ੍ਹਾਂ ਦਾ ਮੁਕਾਬਲਾ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬੀਆ ਟੀਮ ਦੇ ਨਾਲ ਹੈ ਜੋ ਕਿਇੰਨ੍ਹੀ ਮਜਬੂਤ ਨਹੀਂ ਹੈ। ਨਿਊਜ਼ੀਲੈਂਡ ਨੇ ਜੇਕਰ ਆਪਣੇ ਸਾਰੇ ਮੁਕਾਬਲੇ ਜਿੱਤ ਲਈ ਤਾ ਭਾਰਤ ਵਿਸ਼ਵ ਕਪ ਤੋਂ ਬਾਹਰ ਹੋ ਜਾਵੇਗਾ। ਨਿਊਜ਼ੀਲੈਂਡ ਦੀ ਮੌਜੂਦਾ ਫਾਰਮ ਨੂੰ ਦੇਖ ਦੇ ਹੋਏ ਉਹ ਹਾਰਦੀ ਹੋਈ ਨਹੀਂ ਲੱਗ ਰਹੀ।