July 8, 2024 2:34 am
Punjab

ਪੰਜਾਬ ‘ਚ ਇਤਿਹਾਸਕ ਜਿੱਤ ਤੋਂ ਬਾਅਦ ਹੁਣ ‘ਆਪ’ ਦੀਆਂ ਨਜ਼ਰਾਂ ਹੋਰਾਂ ਸੂਬਿਆਂ ‘ਤੇ

ਚੰਡੀਗੜ੍ਹ 22 ਮਾਰਚ 2022 : ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) ਵਿੱਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (Aam Aadmi Party) ਹੁਣ ਕੌਮੀ ਯੋਜਨਾ ਤਿਆਰ ਕਰ ਰਹੀ ਹੈ। ‘ਆਪ’ ਨੇ 9 ਸੂਬਿਆਂ ‘ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਅਹੁਦੇਦਾਰ ਨਿਯੁਕਤ ਕੀਤੇ ਹਨ।

ਦਿੱਲੀ ਅਤੇ ਪੰਜਾਬ ਤੋਂ ਬਾਅਦ ‘ਆਪ’ ਦਾ ਧਿਆਨ ਹੁਣ ਛੱਤੀਸਗੜ੍ਹ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਵਰਗੇ ਸੂਬਿਆਂ ‘ਤੇ ਹੈ, ਜਿੱਥੇ ਅਗਲੇ ਕੁਝ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ( Assembly elections) ਹੋਣੀਆਂ ਹਨ। ਆਪ’ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ 117 ‘ਚੋਂ 92 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ‘ਆਪ’ ਕਿਸੇ ਹੋਰ ਸੂਬੇ ‘ਚ ਸਰਕਾਰ ਬਣਾਉਣ ਵਾਲੀ ਪਹਿਲੀ ਖੇਤਰੀ ਪਾਰਟੀ ਬਣ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਸਪੱਸ਼ਟ ਬਹੁਮਤ ਤੋਂ ਉਤਸ਼ਾਹਿਤ ਹੈ।

ਇਸ ਦੇ ਨਾਲ ਹੀ ਪੰਜਾਬ ‘ਚ ‘ਆਪ’ ਦੀ ਇਕਤਰਫਾ ਜਿੱਤ ਨਾਲ ਆਉਣ ਵਾਲੇ ਦਿਨਾਂ ‘ਚ ਦੇਸ਼ ਦੀ ਰਾਜਨੀਤੀ ‘ਚ ਵੱਡੇ ਬਦਲਾਅ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਆਮ ਆਦਮੀ ਪਾਰਟੀ (Aam Aadmi Party0 ਕਾਂਗਰਸ ਦਾ ਬਦਲ ਬਣ ਸਕਦੀ ਹੈ ਕਿਉਂਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਕਮਜ਼ੋਰ ਹੈ ਅਤੇ ਕਾਂਗਰਸ ਸੱਤਾ ਵਿੱਚ ਹੈ, ਉੱਥੇ ‘ਆਪ’ ਕਾਬਜ਼ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਲਈ ਵੱਡੀ ਚੁਣੌਤੀ ਬਣ ਸਕਦੀ ਹੈ।