Site icon TheUnmute.com

ਕਿਸਾਨਾਂ ਤੋਂ ਬਾਅਦ ਹੁਣ ਬੈਂਕ ਮੁਲਾਜ਼ਮ ਉਤਰੇ ਸੜਕਾਂ ‘ਤੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

bank employees

ਅੰਮ੍ਰਿਤਸਰ 16 ਦਸੰਬਰ 2021 : ਕੇਂਦਰ ਸਰਕਾਰ (Union Government) ਵੱਲੋਂ ਜਦੋਂ ਕਿਸਾਨਾਂ ਦੇ ਖ਼ਿਲਾਫ਼ ਖੇਤੀ ਸੁਧਾਰ ਕਾਨੂੰਨ ਲਿਆਂਦੇ ਸੀ ਤਾ ਕਿਸਾਨ ਸੜਕਾਂ ‘ਤੇ ਉਤਰ ਆਏ ਸੀ ਲੇਕਿਨ ਹੁਣ ਕੇਂਦਰ ਵੱਲੋਂ ਬੈਂਕਾਂ ਨੂੰ ਪ੍ਰਾਈਵੇਟੇਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕਿ ਪੂਰੇ ਦੇਸ਼ ਦੇ ਬੈਂਕ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸਦੇ ਚਲਦੇ ਅੰਮਿ੍ਤਸਰ (Amritsar)ਵਿੱਚ ਵਿਰਾਸਤੀ ਮਾਰਗ ਦੋ ਬੈਂਕ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਹਾਲ ਬਾਜ਼ਾਰ ਵਿਖੇ ਆ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ,
ਲਗਾਤਾਰ ਹੀ ਭਾਜਪਾ ਵੱਲੋਂ ਐਸੇ ਕਾਨੂੰਨ ਐਸੇ ਫ਼ੈਸਲੇ ਸੁਣਾਏ ਜਾ ਰਹੇ ਹਨ ਜਿਸ ਨਾਲ ਕਿ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਿਛਲੇ ਸਾਲ ਕੇਂਦਰ ਵੱਲੋਂ ਖੇਤੀ ਸੁਧਾਰ ਕਾਨੂੰਨ ਬਣਾਉਣ ਦਾ ਫ਼ੈਸਲਾ ਸੁਣਾਇਆ ਗਿਆ, ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਕਿਸਾਨਾਂ ਤੇ ਹਰ ਵਰਗ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਹੁੰਦਾ ਦੇਖ ਕੇਂਦਰ ਨੇ ਇਹ ਕਾਨੂੰਨਾਂ ਨੂੰ ਰੱਦ ਕਰਨਾ ਪਿਆ, ਜਿਸ ਤੋਂ ਬਾਅਦ ਹੁਣ ਕੇਂਦਰ ਵੱਲੋਂ ਬੈਂਕਾਂ ਨੂੰ ਪ੍ਰਾਈਵੇਟ ਕਰਨ ਦਾ ਫ਼ੈਸਲਾ ਲਿਆ ਜਾ ਰਿਹਾ ਹੈ, ਜਿਸ ਦਾ ਵੀ ਕਿ ਹੁਣ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਹੀ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ,
ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਬੈਂਕ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਇੱਕ ਦਿਨ ਦੀ ਬੈਂਕ ਦੀ ਹਡ਼ਤਾਲ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਦੇਸ਼ ਦੇ ਲੋਕਾਂ ਵਾਸਤੇ ਆਪਣੀਆਂ ਤਨਖਾਹਾਂ ਕਟਵਾ ਕੇ ਕੇਂਦਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਾਂ ਕਿਉਂਕਿ ਕੇਂਦਰ ਸਰਕਾਰ ਵੱਲੋਂ ਹੁਣ ਬੈਂਕਾਂ ਨੂੰ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਅਸੀਂ ਸੜਕਾਂ ਤੇ ਉਤਰੇ ਹਾਂ ਅਤੇ ਅਗਰ ਬੈਂਕਾਂ ਨੂੰ ਪ੍ਰਾਈਵੇਟ ਕਰ ਦਿੱਤਾ ਜਾਏਗਾ ਤਾਂ ਆਮ ਪਬਲਿਕ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅੱਜ ਅਸੀਂ ਆਮ ਪਬਲਿਕ ਦੀ ਸੁਰੱਖਿਆ ਲਈ ਸੜਕਾਂ ਤੇ ਆ ਕੇ ਕੇਂਦਰ ਦਾ ਵਿਰੋਧ ਕਰ ਰਹੇ ਹਾਂ ਬੈਂਕ ਮੁਲਾਜ਼ਮਾਂ ਨੇ ਅੱਗੇ ਜਾਣਕਾਰੀ ਦਿੰਦੇ ਕਿਹਾ ਕਿ ਅਗਰ ਬੈਂਕ ਪ੍ਰਾਈਵੇਟ ਹੋ ਜਾਣਗੇ ਤਾਂ ਬੈਂਕਾਂ ਦੀ ਮਰਜ਼ੀ ਨਾਲ ਹੀ ਲੋਕਾਂ ਨੂੰ ਪੈਸਾ ਮਿਲ ਪਾਇਆ ਕਰੇਂਗਾ ਅਗਰ ਕੋਈ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਨੂੰ ਜ਼ਰੂਰਤ ਪੈਣ ਤੇ ਬੈਂਕ ਪੈਸਾ ਦੇਵੇਗਾ ਜਾਂ ਨਹੀਂ ਇਹ ਬੈਂਕ ਦੀ ਖੁਦ ਦੀ ਮਰਜ਼ੀ ਹੋਵੇਗੀ ਇਸ ਲਈ ਅਸੀਂ ਸੜਕਾਂ ਤੇ ਉਤਰ ਕੇ ਕੇਂਦਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਵਿਰੋਧ ਕਰ ਰਹੇ ਹਾਂ,

Exit mobile version