July 4, 2024 3:36 am

ਨਕਲੀ ਥਾਣੇਦਾਰ ਤੋਂ ਬਾਅਦ ਹੁਣ ਨਕਲੀ ਆਰ.ਟੀ.ਏ, ਆਇਆ ਪੁਲਸ ਅੜਿੱਕੇ

ਚੰਡੀਗੜ੍ਹ 19 ਨਵੰਬਰ 2021 : ਪਟਿਆਲਾ ਦੀ ਥਾਣਾ ਅਨਾਜ ਮੰਡੀ ਪੁਲਸ ਨੇ ਪਰਵਾਸੀਆਂ ਨੂੰ ਯੂ.ਪੀ ਬਿਹਾਰ ਲੈ ਕੇ ਜਾਂਦੀਆਂ ਬੱਸਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਇਕ ਨਕਲੀ ਆਰ ਟੀ ਏ ਨੂੰ ਕਾਬੂ ਕੀਤਾ, ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਮੋਹਿਤ ਅਗਰਵਾਲ ਨੇ ਦੱਸਿਆ ਕੀ ਉਨ੍ਹਾਂ ਨੂੰ ਆਰ ਟੀ ਏ ਵਿਭਾਗ ਵਲੋਂ ਇਕ ਸੂਚਨਾ ਮਿਲੀ ਸੀ ਜਿਸ ਵਿਚ ਇਕ ਨਕਲੀ ਆਰਟੀਓ ਬਣ ਕੇ ਯੂ ਪੀ ਬਿਹਾਰ ਜਾਂਦੀਆਂ ਬੱਸਾਂ ਨੂੰ ਰੋਕ ਕੇ ਉਨ੍ਹਾਂ ਨਾਲ ਕੋਈ ਵਿਅਕਤੀ ਠੱਗੀ ਮਾਰ ਰਿਹਾ ਹੈ, ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਦੀ ਪੁਲਸ ਪਾਰਟੀ ਨੇ ਇਸ ਨਕਲੀ ਆਰ ਟੀ ਏ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਦੱਸਿਆ ਕਿ ਇਸ ਨਕਲੀ ਆਰ ਟੀ ਏ ਨੇ ਇਕ ਪਰਵਾਸੀਆਂ ਨਾਲ ਭਰੀ ਬੱਸ ਨੂੰ ਰੋਕ ਕੇ ਉਸ ਕੋਲੋਂ ਕਾਗਜ਼ਾਤ ਦੀ ਮੰਗ ਕੀਤੀ ਅਤੇ ਫਿਰ ਉਸ ਬੱਸ ਚਾਲਕ ਕੋਲੋਂ 45 ਹਜ਼ਾਰ ਰੁਪਏ ਲੈ ਲਏ, ਉਨ੍ਹਾਂ ਦੱਸਿਆ ਕਿ ਇਸ ਸ਼ਖਸ ਕੋਲੋਂ ਇਕ ਵਰੀਟੋ ਕਾਰ ਵੀ ਮਿਲੀ ਹੈ, ਜਿਸ ਤੇ ਪੁਲੀਸ ਦਾ ਸਟਿੱਕਰ ਲੱਗਿਆ ਹੋਇਆ ਸੀ ਅਤੇ ਹੁਣ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ 30 ਹਜਾਰ ਰੁਪਏ ਵੀ ਬਰਾਮਦ ਕੀਤੇ ਗਏ, ਉਨ੍ਹਾਂ ਦੱਸਿਆ ਕਿ ਇਸ ਨਕਲੀ ਆਰ ਟੀ ਏ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਤੋਂ ਕਈ ਹੋਰ ਵੀ ਖੁਲਾਸੇ ਹੋ ਸਕਣ,