July 5, 2024 1:50 am
Congress

ਪੰਜ ਸੂਬਿਆਂ ‘ਚ ਹਾਰ ਤੋਂ ਬਾਅਦ ਅੱਜ ਦਿੱਲੀ ‘ਚ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ

ਚੰਡੀਗ੍ਹੜ 13 ਮਾਰਚ 2022: ਦੇਸ਼ ਦੇ ਪੰਜ ਰਾਜਾਂ ਹੋਈਆਂ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ (Congress) ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਅੱਜ ਸ਼ਾਮ 4 ਵਜੇ ਨਵੀਂ ਦਿੱਲੀ ਦੇ ਅਕਬਰ ਰੋਡ ਸਥਿਤ ਦਫ਼ਤਰ ‘ਚ ਹੋਣ ਜਾ ਰਹੀ ਹੈ । ਇਸ ‘ਚ ਪਾਰਟੀ ਦਾ ਭਵਿੱਖ ਅਤੇ ਲੀਡਰਸ਼ਿਪ ਚਰਚਾ ਦਾ ਮੁੱਖ ਵਿਸ਼ਾ ਰਹੇਗੀ। ਸਾਰਿਆਂ ਦੀਆਂ ਨਜ਼ਰਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ‘ਤੇ ਹੋਣਗੀਆਂ । ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਉਹ ਸਾਰੇ ਮੈਂਬਰ ਵੀ ਹਾਜ਼ਰ ਹੋਣਗੇ|

ਜਿਨ੍ਹਾਂ ਨੇ ਪੰਜ ਰਾਜਾਂ ਦੀਆਂ ਚੋਣਾਂ ‘ਚ ਚੋਣ ਪ੍ਰਬੰਧ ਤੋਂ ਲੈ ਕੇ ਚੋਣ ਪ੍ਰਬੰਧਨ ਤੱਕ ਅਹਿਮ ਭੂਮਿਕਾ ਨਿਭਾਈ ਸੀ। ਕਾਂਗਰਸ ਲੀਡਰਸ਼ਿਪ ਤੋਂ ਅਸੰਤੁਸ਼ਟ ਨੇਤਾਵਾਂ ਦੇ ਸਮੂਹ ਜੀ-23, ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਵੀ ਸੀਡਬਲਯੂਸੀ ਦੇ ਮੈਂਬਰ ਹਨ।ਸੀਡਬਲਯੂਸੀ ਦੀ ਬੈਠਕ ‘ਚ 60 ਤੋਂ ਵੱਧ ਸਥਾਈ ਸੱਦੇ ਅਤੇ ਵਿਸ਼ੇਸ਼ ਸੱਦੇ ਦੇ ਨਾਲ ਇੱਕ ਵੱਡਾ ਇਕੱਠ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਚੋਣ ਹਾਰ ਦੇ ਮੱਦੇਨਜ਼ਰ ਪਾਰਟੀ ਅੰਦਰ ਵੀ ਗੁੱਸਾ ਹੈ।

ਜਿਕਰਯੋਗ ਹੈ ਕਿ ਪੰਜਾਬ ‘ਚ ਕਾਂਗਰਸ ਨੂੰ ਕਰਾਰੀ ਹਰ ਦਾ ਮੂੰਹ ਦੇਖਣਾ ਪਿਆ ਹੈ | ਕਾਂਗਰਸ (Congress) ਦਾ ਮੁਖ ਮੰਤਰੀ ਚੇਹਰਾ ਚਰਨਜੀਤ ਚੰਨੀ ਵੀ ਆਪਣੀ ਦੋਵੇਂ ਸੀਟਾਂ ਹਾਰ ਗਏ ਹਨ | ਇੱਕ ਸਾਬਕਾ ਮੁੱਖ ਮੰਤਰੀ, ਪੰਜ ਸਾਬਕਾ ਕੈਬਨਿਟ ਮੰਤਰੀ ਅਤੇ ਇੱਕ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਜ਼ਮਾਨਤ ਦੀ ਰਕਮ ਖਤਮ ਹੋ ਗਈ ਹੈ। ਇਨ੍ਹਾਂ ‘ਚ ਸਾਬਕਾ ਕਾਂਗਰਸੀ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ (ਲਹਿਰਗਾਗਾ), ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ (ਅਮਲੋਹ), ਉਦਯੋਗ ਮੰਤਰੀ ਗੁਰਕੀਰਤ ਕੋਟਲੀ (ਖੰਨਾ) ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ (ਨਾਭਾ) ਸ਼ਾਮਲ ਹਨ।