June 30, 2024 6:46 pm
ਪਟਿਆਲਾ-ਰਾਜਪੁਰਾ ਰੋਡ

ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਦਾ ਨਹਿਰੀ ਵਿਭਾਗ ਦੇ ਖ਼ਿਲਾਫ ਫੁੱਟਿਆ ਗੁੱਸਾ

ਚੰਡੀਗ੍ਹੜ 26 ਅਕਤੂਬਰ 2022: ਪਟਿਆਲਾ-ਰਾਜਪੁਰਾ ਰੋਡ ਤੋਂ ਪਿੰਡ ਦੌਣ ਕਲਾਂ ਨੂੰ ਜਾਂਦੀ ਸੜਕ ਦੀ ਪੁਲੀ ਟੁੱਟੀ ਹੋਣ ਕਰਕੇ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸਦੇ ਚੱਲਦੇ ਗੁੱਸੇ ਵਿੱਚ ਆਏ ਪਿੰਡ ਦੌਣ ਕਲਾਂ ਦੇ ਲੋਕਾਂ ਨੇ ਇਸ ਨੌਜਵਾਨ ਦੀ ਲਾਸ਼ ਨੂੰ ਹਾਈਵੇ ‘ਤੇ ਰੱਖ ਕੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖ਼ਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |

ਉਨ੍ਹਾਂ ਦੱਸਿਆ ਕਿ ਪਟਿਆਲਾ-ਰਾਜਪੁਰਾ ਹਾਈਵੇ ਰੋਡ ਤੋਂ ਪਿੰਡ ਦੌਣ ਕਲਾਂ ਨੂੰ ਜੋ ਸੜਕ ਜਾਂਦੀ ਹੈ ਉਸ ਵਿਚ ਇਕ ਪੁਲੀ ਬਣਾਈ ਗਈ ਹੈ, ਜਦੋ ਪਿੰਡ ਦਾ ਨੌਜਵਾਨ ਆਪਣੇ ਘਰ ਜਾ ਰਿਹਾ ਸੀ ਰਸਤੇ ਵਿੱਚ ਇਸ ਡੂੰਘੇ ਟੋਏ ਵਿੱਚ ਜਾ ਡਿੱਗਾ ਜਿਸ ਕਾਰਨ ਉਸਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੀ ਨਾਲਾਇਕੀ ਕਰਕੇ ਅੱਜ ਇਕ ਘਰ ਦਾ ਚਿਰਾਗ ਬੁਝ ਗਿਆ ਹੈ |ਮ੍ਰਿਤਕ ਦੀ ਪਛਾਣ ਰਛਪਾਲ ਸਿੰਘ (40 ਸਾਲ) ਵਾਸੀ ਪਿੰਡ ਦੌਣ ਕਲਾਂ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਰਛਪਾਲ ਦੋ ਬੱਚਿਆਂ ਦਾ ਪਿਤਾ ਹੈ |

ਉਨ੍ਹਾਂ ਦੱਸਿਆ ਕਿ ਜੋ ਪੁਲੀ ਬਣਾਈ ਗਈ ਹੈ ਪਰ ਉਸ ਵਿਚ ਬਹੁਤ ਡੂੰਘੇ ਟੋਏ ਹਨ, ਜਿਸ ਕਰਕੇ ਕਾਫ਼ੀ ਹਾਦਸੇ ਵਾਪਰ ਰਹੇ ਹਨ | ਇਸਦੇ ਨਾਲ ਹੀ ਗੁੱਸੇ ਵਿੱਚ ਆਏ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਇੱਥੇ ਨਹੀਂ ਆਉਂਦਾ ਉਦੋਂ ਤਕ ਉਹ ਲਾਸ਼ ਨੂੰ ਸੜਕ ‘ਤੇ ਰੱਖ ਕੇ ਪ੍ਰਦਰਸ਼ਨ ਕਰਦੇ ਰਹਿਣਗੇ |