Tawang

ਤਵਾਂਗ ‘ਚ ਭਾਰਤ-ਚੀਨੀ ਫ਼ੌਜੀ ਦਸਤਿਆਂ ਵਿਚਾਲੇ ਝੜਪ ਤੋਂ ਬਾਅਦ ਅਮਰੀਕਾ ਨੇ ਭਾਰਤ ਦਾ ਕੀਤਾ ਸਮਰਥਨ

ਚੰਡੀਗੜ੍ਹ 14 ਦਸੰਬਰ 2022: ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ (Tawang) ਸੈਕਟਰ ਵਿੱਚ ਭਾਰਤੀ ਅਤੇ ਚੀਨੀ ਫ਼ੌਜੀ ਦਸਤਿਆਂ ਵਿਚਾਲੇ ਝੜਪ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਪੈਟ ਰਾਈਡਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਅਸੀਂ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਵਿੱਚ ਕਾਇਮ ਰਹਾਂਗੇ

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਭਾਰਤ ਦੀਆਂ ਕੋਸ਼ਿਸ਼ਾਂ ਦਾ ਪੂਰਾ ਸਮਰਥਨ ਕਰਦਾ ਹੈ, ਜਿਸ ਤਰ੍ਹਾਂ ਭਾਰਤ ਨੇ ਸਥਿਤੀ ਨਾਲ ਨਜਿੱਠਿਆ। ਪੈਟ ਰਾਈਡਰ ਨੇ ਅੱਗੇ ਕਿਹਾ ਹੈ ਕਿ ਅਮਰੀਕਾ ਭਾਰਤ-ਚੀਨ ਸਰਹੱਦ ‘ਤੇ ਹੋ ਰਹੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਚੀਨ ਕਿੰਨੀ ਤਾਨਾਸ਼ਾਹੀ ਢੰਗ ਨਾਲ ਸਰਹੱਦ ‘ਤੇ ਆਪਣੀਆਂ ਫੌਜਾਂ ਨੂੰ ਇਕੱਠਾ ਕਰਕੇ ਅਖੌਤੀ ਫੌਜੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ।

ਪੈਟ ਰਾਈਡਰ ਨੇ ਅੱਗੇ ਕਿਹਾ ਕਿ ਚੀਨ ਵੀ ਅਮਰੀਕਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਖ਼ਿਲਾਫ਼ ਹਮਲਾਵਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਐਲਏਸੀ ਤੋਂ ਬਾਅਦ ਚੀਨ ਹੁਣ ਸਮੁੰਦਰੀ ਸਰਹੱਦ ਵਿੱਚ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਲਈ ਵੀ ਵੱਡੀ ਚੁਣੌਤੀ ਬਣ ਰਿਹਾ ਹੈ। ਹਿੰਦ ਮਹਾਸਾਗਰ ਖੇਤਰ ਵਿੱਚ ਚੀਨੀ ਫੌਜ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਹੈ।

Scroll to Top