Site icon TheUnmute.com

ਚੋਣਾਂ ਦੇ ਐਲਾਨ ਤੋਂ ਬਾਅਦ ਸੁਖਪਾਲ ਖਹਿਰਾ ਦੇ ਪੁੱਤਰ ਨੇ ਕਹੀ ਇਹ ਵੱਡੀ ਗੱਲ

Sukhpal Singh Khaira

ਚੰਡੀਗੜ੍ਹ 9 ਜਨਵਰੀ 2022: ਬੀਤੇ ਦਿਨ ਚੋਣ ਕਮਿਸ਼ਨ ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ | ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) 14 ਫਰਵਰੀ,2022 ਨੂੰ ਹੋਣ ਵਾਲੀਆਂ ਹਨ, ਜਿਸਦੇ ਚਲਦੇ ਪੰਜਾਬ (Punjab) ‘ਚ ਚੋਣ ਜ਼ਾਬਤਾ ਲੱਗ ਚੁੱਕਾ ਹੈ। ਪੰਜਾਬ (Punjab) ਦੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਪਰ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਇਸ ਸਬੰਧ ’ਚ ਸੁਖਪਾਲ ਸਿੰਘ ਖਹਿਰਾ (Sukhpal Singh Khaira) ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ED ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਉਸ ਨੇ ਕਿਹਾ ਕਿ ED ਇਹ ਸਿਰਫ਼ ਮੇਰੇ ਪਿਤਾ ਨੂੰ ਡਰਾਉਣ ਧਮਕਾਉਣ, ਉਨ੍ਹਾਂ ਦੀ ਸੱਚ ਦੀ ਅਵਾਜ਼ ਨੂੰ ਦਬਾਉਣ ਅਤੇ ਅਗਾਮੀ ਚੋਣਾਂ ਵਿੱਚੋਂ ਬਾਹਰ ਰੱਖਣ ਲਈ ਕਰ ਰਹੀ ਹੈ।

ਸੁਖਪਾਲ ਸਿੰਘ ਖਹੀਰਾ (Sukhpal Singh Khaira) ਦੇ ਪੁੱਤਰ ਮਹਿਤਾਬ ਸਿੰਘ ਖਹਿਰਾ (Mehtab Singh Khaira) ਨੇ ਸਾਂਝੀ ਕੀਤੀ ਪੋਸਟ ’ਚ ਲਿਖਿਆ ਕਿ ’ਦੋਸਤੋ, ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ED ਵੱਲੋਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਨੇ ਝੂਠ ਦੇ ਪੁਲੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਹੜੀ ED ਨੇ ਛਾਪੇਮਾਰੀ ਦੌਰਾਨ ਮੇਰੇ ਪਿਤਾ ਨੂੰ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਕਿਹਾ ਸੀ, ਨਕਲੀ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ’ਤੇ 1.19 ਲੱਖ ਅਮਰੀਕੀ ਡਾਲਰ ਇਕੱਠੇ ਕਰਨ ਦਾ ਇਲਜ਼ਾਮ ਲਗਾਇਆ ਸੀ, ਇਹ ਕੋਈ ਵੀ ਇਲਜ਼ਾਮ ਹੁਣ ਚਲਾਨ ਦਾ ਹਿੱਸਾ ਨਹੀਂ ਹਨ।

ਮਹਿਤਾਬ ਸਿੰਘ ਖਹਿਰਾ ਨੇ ਲਿਖਿਆ ਕਿ ਚਲਾਨ ਮੁਤਾਬਕ ED ਦੀ ਕਹਾਣੀ ਨੇ ਸਿਰਫ਼ ਅਤੇ ਸਿਰਫ਼ ਸਾਡੇ ਪਰਿਵਾਰ ਦੇ 6 ਸਾਲ (2014-2020) ਦੀ ਆਮਦਨ ਅਤੇ ਖ਼ਰਚ ਵਿਚਲੇ 3.82 ਕਰੋੜ ਦੇ ਫਰਕ ਨੂੰ ਜੁਰਮ ਬਣਾਇਆ ਹੈ। ਇਹ ਕੰਮ ਤਾਂ ਕੋਈ ਇਨਕਮ ਟੈਕਸ ਦਾ ਇੰਸਪੈਕਟਰ ਵੀ ਕਰ ਸਕਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ED ਦੀ ਸਾਰੀ ਜਾਂਚ ਕੇਵਲ ਤੇ ਕੇਵਲ ਮੇਰੀ ਭੈਣ ਅਤੇ ਮੇਰੇ ਵਿਆਹ ਦੁਆਲੇ ਬੁਣੀ ਗਈ ਹੈ। ED ਨੇ ਜਾਣ ਬੁੱਝ ਕੇ ਸਾਡੀ ਖੇਤੀਬਾੜੀ ਦੀ 6 ਸਾਲ ਦੀ ਡੇਢ ਕਰੋੜ ਰੁਪਏ ਦੀ ਆਮਦਨ ਨੂੰ ਅੱਖੋਂ ਪਰੋਖੇ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਇਸੇ ਤਰਾਂ ਸਾਡੇ ਪਰਿਵਾਰ ਦੀਆਂ 2 ਕਰੋੜ ਰੁਪਏ ਦੀਆਂ ਖੇਤੀਬਾੜੀ ਲਿਮਟਾਂ ਨੂੰ ਵੀ ਕਿਸੇ ਖਾਤੇ ਨਹੀਂ ਗਿਣਿਆ ਹੈ ਅਤੇ ਨਾ ਹੀ ਸਾਡੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ਼ੋਂ ਲਏ ਕਰਜ਼ਿਆਂ ਨੂੰ ਗਿਣਿਆ ਹੈ। ਬਿਨਾਂ ਕਿਸੇ ਸਬੂਤ ਦੇ ਬੱਸ ਜੁਬਾਨੀ ਕਲਾਮੀ ਇਹ ਇਲਜ਼ਾਮ ਸਾਡੇ ਪਰਿਵਾਰ ਤੇ ਲੱਗਾ ਦਿੱਤਾ ਹੈ ਕਿ ਇਹ 3.82 ਕਰੋੜ ਰੁਪਏ ਸਾਡੇ ਪਰਿਵਾਰ ਨੂੰ ਗੁਰਦੇਵ ਸਿੰਘ ਨੇ ਪਿਛਲੇ 6 ਸਾਲਾਂ ਵਿੱਚ ਦਿੱਤੇ ਹਨ, ਜੋ ਆਪ 2015 ਤੋਂ ਜੇਲ ਵਿੱਚ ਹੈ।

Exit mobile version