ਚੰਡੀਗੜ੍ਹ 16 ਦਸੰਬਰ 2022: ਸਿੱਖ ਸੰਗਤਾਂ ਅਤੇ ਸਰਕਾਰੀ ਨੁਮਾਇੰਦਿਆਂ ਵਿਚਕਾਰ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ (Bathinda-Amritsar National Highway) ਨੂੰ ਇਕ ਪਾਸੇ ਤੋਂ ਖੋਲ੍ਹਣ ਨੂੰ ਲੈ ਕੇ ਸਹਿਮਤੀ ਬਣੀ ਹੈ, ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਹੁਣ 7 ਜਨਵਰੀ ਤੱਕ ਨੈਸ਼ਨਲ ਹਾਈਵੇ ਇਕ ਪਾਸੇ ਤੋਂ ਚਾਲੂ ਰਹੇਗਾ | ਨੈਸ਼ਨਲ ਹਾਈਵੇ, 7 ਜਨਵਰੀ ਤੋਂ ਬਾਅਦ ਮੁੜ ਦੋਵੇਂ ਪਾਸਿਆਂ ਤੋਂ ਬੰਦ ਕੀਤਾ ਜਾਵੇਗਾ |
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਬੀਤੇ 1 ਸਾਲ ਤੋਂ ਲਗਾਏ ਗਏ ਇਨਸਾਫ਼ ਮੋਰਚੇ ਵਲੋਂ ਇਕ ਸਾਲ ਦਾ ਸਮਾਂ ਪੂਰਾ ਹੋਣ ‘ਤੇ ਸਿੱਖ ਸੰਗਤਾਂ ਵਲੋਂ ਬਠਿੰਡਾ-ਅਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਦੋਵੇਂ ਪਾਸਿਆਂ ਤੋਂ ਬੰਦ ਕਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ | ਤਾਂ ਸੰਗਤਾਂ ਦੇ ਨਾਲ ਗੱਲਬਾਤ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਪਹੁੰਚੇ , ਉਹਨਾਂ ਵਲੋਂ ਸੰਗਤਾਂ ਤੋਂ 2 ਮਹੀਨੇ ਦਾ ਹੋਰ ਸਮਾਂ ਮੰਗਿਆ ਗਿਆ ਅਤੇ ਨਾਲ ਹੀ ਇਕ ਸ਼ਾਇਡ ਤੋਂ ਨੈਸ਼ਨਲ ਹਾਈਵੇ ਖੋਲ੍ਹਣ ਦੀ ਮੰਗ ਰੱਖੀ ਗਈ ਕਿਉਂਕਿ ਸ਼ਹੀਦੀ ਜੋੜ ਮੇਲਾ ਸ਼ੁਰੂ ਹੋਣ ਵਾਲਾ ਹੈ ਤਾਂ ਜੋ ਇਥੋਂ ਲੰਘਣ ਵਾਲੀਆਂ ਸਿੱਖ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਸਥਿਤੀ ਨੂੰ ਕਾਬੂ ਹੇਠ ਰੱਖਣ ਦੇ ਮਕਸਦ ਨਾਲ ਆਈਜੀ ਪ੍ਰਦੀਪ ਕੁਮਾਰ ਵੀ ਮੌਕੇ ’ਤੇ ਪੁੱਜੇ ਅਤੇ ਮੋਰਚੇ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਇਨਸਾਫ਼ ਮੋਰਚੇ ਵੱਲੋਂ ਨੈਸ਼ਨਲ ਹਾਈਵੇ ਨੂੰ ਦੋਵੇਂ ਪਾਸਿਆਂ ਤੋਂ ਜਾਮ ਕਰਨ ਮਗਰੋਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵੀ ਮੌਕੇ ’ਤੇ ਪੁੱਜੇ ਸਨ ।