Simranjit Singh Mann

ਸਹੁੰ ਚੁੱਕਣ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਕਿਹਾ ਮੈ ਆਪਣੇ ਬਿਆਨ ‘ਤੇ ਕਾਇਮ ਹਾਂ

ਚੰਡੀਗੜ18 ਜੁਲਾਈ 2022: ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (Simranjit Singh Mann) ਆਪਣੇ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਅੱਤਵਾਦੀ ਵਾਲੇ ਬਿਆਨ ‘ਤੇ ਕਾਇਮ ਹਨ।ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵਿਖੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਨੇ ਭਗਤ ਸਿੰਘ ਬਾਰੇ ਦਿੱਤੇ ਆਪਣੇ ਬਿਆਨ ‘ਤੇ ਮੁੜ ਕਿਹਾ ਕਿ ‘ਜਿਹੜਾ ਐਸੰਬਲੀ ‘ਚ ਬੰਬ ਸੁੱਟਦਾ ਹੈ, ਜੋ ਕਾਂਸਟੇਬਲ ਨੂੰ ਮਾਰਦਾ, ਉਸ ਮੁਜ਼ਰਮ ਨੂੰ ਮੁਜ਼ਰਮ ਹੀ ਕਿਹਾ ਜਾਂਦਾ ਹੈ।’

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਫ ਤੌਰ ਤੇ ਮੁਆਫ਼ੀ ਮੰਗਣ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਕਿ ਸੱਚ ਬੋਲਣ ਲਈ ਮੁਆਫ਼ੀ ਨਹੀਂ ਮੰਗਾਂਗਾ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਸੰਗਰੂਰ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਨਹੀਂ ਹਰਾਇਆ ਬਲਕਿ ਦੂਜੀ ਪਾਰਟੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤਾਂ ਜ਼ਬਤ ਹੋਈ ਹਨ।

ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਹੋਰ ਸੀਟਾਂ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਮੈਂ ਸਿੱਖ ਹਾਂ ਸਿੱਖ ਦੀ ਆਜ਼ਾਦੀ ਦੀ ਗੱਲ ਕਰਦਾ ਹਾਂ। ਉਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਬਾਰੇ ਨੂੰ ਲੈ ਕੇ ਕਿਹਾ ਕਿ ਮੈਂ ਵੋਟ ਕਿਸਨੂੰ ਪਾਈ, ਇਹ ਨਹੀਂ ਦੱਸਾਂਗਾ ਪਰ ਜਿਸਨੂੰ ਵੀ ਪਾਈ, ਉਸਨੂੰ ਆਪਣੀ ਮਰਜੀ ਨਾਲ ਪਾਈ ਹੈ।

Scroll to Top