Site icon TheUnmute.com

ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ‘ਤੇ ਛਾਇਆ ਆਰਥਿਕ ਸੰਕਟ, IMF ਨੇ ਦਿੱਤੀ ਵੱਡੀ ਚਿਤਾਵਨੀ

IMF

ਚੰਡੀਗੜ੍ਹ 22 ਦਸੰਬਰ 2022: ਸ਼੍ਰੀਲੰਕਾ ਤੋਂ ਬਾਅਦ ਹੁਣ ਮਾਲਦੀਵ (Maldives) ਦਾ ਆਰਥਿਕ ਸੰਕਟ ਨਾਜ਼ੁਕ ਬਿੰਦੂ ‘ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund) ਨੇ ਮਾਲਦੀਵ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨੋਟ ਛਾਪ ਕੇ ਆਪਣੇ ਖਰਚੇ ਨਾ ਚਲਾਉਣ। ਆਈਐੱਮਐੱਫ (IMF) ਨੇ ਮਾਲਦੀਵ ਸਰਕਾਰ ਨੂੰ ਆਪਣੀ ਮੁਦਰਾ ਦੇ ਮੁੱਲ ਵਿੱਚ ਅੰਨ੍ਹੇਵਾਹ ਗਿਰਾਵਟ ਨੂੰ ਰੋਕਣ ਲਈ ਆਪਣੀ ਮੁਦਰਾ ਨੀਤੀ ਨੂੰ ਸਖ਼ਤ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮਾਲਦੀਵ ਨੂੰ ਭੁਗਤਾਨ ਸੰਤੁਲਨ ਨਾਲ ਜੁੜੇ ਘਾਟੇ ਨੂੰ ਕੰਟਰੋਲ ਕਰਨ ਲਈ ਵੀ ਕਿਹਾ ਗਿਆ ਹੈ।

ਮਾਲਦੀਵ ਵਿੱਚ ਉੱਥੇ ਦੀ ਸਰਕਾਰੀ ਸੰਸਥਾ ਮਾਲਦੀਵ ਮੋਨੇਟਰੀ ਅਥਾਰਟੀ (Maldives Monetary Authority) ਮੁਦਰਾ ਵਟਾਂਦਰਾ ਦਰ ਦਾ ਫੈਸਲਾ ਕਰਦੀ ਹੈ। ਆਈਐੱਮਐੱਫ ਨੇ ਹੁਣ ਇਕ ਬਿਆਨ ‘ਚ ਕਿਹਾ ਮਾਲਦੀਵ ਨੂੰ ਭੰਡਾਰ ਅਤੇ ਮੁਦਰਾ ਮੁੱਲ ‘ਤੇ ਵਧਦੇ ਦਬਾਅ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਮਹਿੰਗਾਈ ਵਧਦੀ ਹੈ, ਤਾਂ MMA ਨੂੰ ਮੁਦਰਾ ਨੀਤੀ ਨੂੰ ਸਖ਼ਤ ਕਰਨ ਲਈ ਦ੍ਰਿੜਤਾ ਦਿਖਾਉਣੀ ਚਾਹੀਦੀ ਹੈ। ਮੁਦਰਾ ਨੀਤੀ ਨੂੰ ਸਖ਼ਤ ਕਰਨ ਦਾ ਮਤਲਬ ਹੈ ਵਿਆਜ ਦਰਾਂ ਨੂੰ ਵਧਾਉਣਾ।

Exit mobile version