July 8, 2024 3:24 am
navjot sidhu

ਸਿੱਧੂ ਦੇ ਬਿਆਨ ਤੋਂ ਬਾਅਦ, ਚੋਣ ਟਿਕਟਾਂ ਨੂੰ ਲੈ ਕੇ ਕਈ ਵਿਧਾਇਕਾਂ ਦੇ ਗਲ੍ਹੇ ‘ਚ ਲਟਕ ਰਹੀ ਹੈ ਤਲਵਾਰ

ਚੰਡੀਗੜ੍ਹ 17 ਨਵੰਬਰ 2021 : ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ ਬਣ ਗਈ ਹੈ। ਇਸ ਕਾਰਨ ਵਿਧਾਇਕਾਂ ਵਿੱਚ ਭਾਰੀ ਹਲਚਲ ਹੈ। ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ‘ਚ ਬੇਚੈਨੀ ਹੈ। ਸਿੱਧੂ ਨੇ ਅੱਜ ਸੰਕੇਤ ਦਿੱਤਾ ਸੀ ਕਿ ਵਿਧਾਨ ਸਭਾ ਚੋਣਾਂ ਵਿੱਚ ਯੋਗਤਾ ਦੇ ਆਧਾਰ ‘ਤੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਦੋ ਦਰਜਨ ਤੋਂ ਵੱਧ ਵਿਧਾਇਕ ਕਾਫੀ ਬੇਚੈਨ ਨਜ਼ਰ ਆ ਰਹੇ ਸਨ। ਉਨ੍ਹਾਂ ਨੂੰ ਲੱਗਦਾ ਹੈ ਕਿ ਟਿਕਟ ਕੱਟਣ ਦੀ ਤਲਵਾਰ ਉਨ੍ਹਾਂ ਦੇ ਗਲੇ ਦੁਆਲੇ ਲਟਕ ਰਹੀ ਹੈ। ਕਾਂਗਰਸ ਹਮੇਸ਼ਾ ਸਰਵੇ ਰਿਪੋਰਟਾਂ ਦੇ ਆਧਾਰ ‘ਤੇ ਟਿਕਟਾਂ ਦੀ ਵੰਡ ਕਰਦੀ ਰਹੀ ਹੈ। ਇਸ ਵਾਰ 2 ਦਰਜਨ ਦੇ ਕਰੀਬ ਵਿਧਾਇਕ ਹੁਣ ਤੱਕ ਕੀਤੇ ਗਏ ਵੱਖ-ਵੱਖ ਸਰਵੇਖਣਾਂ ਅਨੁਸਾਰ ਸਥਿਤੀ ਅਨੁਕੂਲ ਨਹੀਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਬਾਰੇ ਸਰਵੇਖਣ ਕੌਣ ਕਰਦਾ ਹੈ, ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਜਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ।