DERA SIRSA

ਫਿਰ ਡੇਰਾ ਸਿਰਸਾ ਪੁੱਜੀ SIT ਟੀਮ, ਵਿਪਾਸਨਾ ਇੰਸਾ ਅਤੇ ਡਾ.ਨੈਨ ਤੋਂ ਕੀਤੀ ਜਾਵੇਗੀ ਪੁੱਛਗਿੱਛ

ਚੰਡੀਗੜ੍ਹ 10 ਦਸੰਬਰ 2021 : ਸ੍ਰੀ ਗੁਰੂ ਗ੍ਰੰਥ ਸਾਹਿਬ (Guru Granth Sahib ji)ਦੀ ਬੇਅਦਬੀ ਦੀ ਜਾਂਚ ਲਈ ਬਣਾਈ ਗਈ ਪੰਜਾਬ ਪੁਲਸ ਦੀ ਟੀਮ ਅੱਜ ਫਿਰ ਡੇਰਾ ਸਿਰਸਾ (Dera Sirsa) ਪਹੁੰਚ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੇ ਹੁਕਮਾਂ ਅਨੁਸਾਰ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਵਾਈਸ ਚੇਅਰਮੈਨ ਡਾ.ਪੀ.ਆਰ.ਨੈਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਐੱਸਆਈਟੀ ਦੀ ਟੀਮ ਪੁੱਛਗਿੱਛ ਲਈ ਡੇਰਾ ਸਿਰਸਾ ਗਈ ਸੀ ਪਰ ਖਾਲੀ ਹੱਥ ਪਰਤਣਾ ਪਿਆ ਸੀ। ਐਸ.ਆਈ.ਟੀ ਇੰਚਾਰਜ ਆਈ.ਜੀ ਐੱਸ.ਪੀ.ਐੱਸ ਪਰਮਾਰ ਸਿਰਸਾ ਦੀ ਅਗਵਾਈ ਹੇਠ ਟੀਮ ਪੁੱਛਗਿੱਛ ਕਰਨ ਲਈ ਸਿਰਸਾ ਗਈ ਹੈ।

Scroll to Top