ਵਿਦੇਸ਼ Russia: ਰੂਸ ਨੇ ਉੱਤਰੀ ਕੋਰੀਆ ਨੂੰ ਦਿੱਤੀਆਂ ਐਂਟੀ-ਏਅਰ ਮਿਜ਼ਾਈਲਾਂ, ਬਦਲੇ ‘ਚ ਉੱਤਰੀ ਕੋਰੀਆ ਨੇ ਰੂਸ ਭੇਜੇ ਆਪਣੇ ਫੌਜੀ ਨਵੰਬਰ 22, 2024
ਕੇਜਰੀਵਾਲ ਵਲੋਂ ਹਿੰਦੂ ਵਿਰੋਧੀ ਟਿੱਪਣੀ ਕਰਨ ‘ਤੇ ਭਾਜਪਾ ਸਮਰਥਕਾਂ ਨੇ ਫਾੜੇ ਕੇਜਰੀਵਾਲ ਤੇ CM ਮਾਨ ਦੇ ਹੋਰਡਿੰਗ ਤੇ ਪੋਸਟਰ
ਚੰਡੀਗੜ੍ਹ 08 ਅਕਤੂਬਰ 2022: ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਤੇਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ਼ਨੀਵਾਰ ਨੂੰ ਗੁਜਰਾਤ ਪਹੁੰਚੇ ਹਨ । ਇੱਥੇ ਕੇਜਰੀਵਾਲ ਨੂੰ ਆਪਣੀ ਰੈਲੀ ਤੋਂ ਪਹਿਲਾਂ ਭਾਜਪਾ ਸਮਰਥਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਸਮਰਥਕਾਂ ਦਾ ਦੋਸ਼ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ‘ਹਿੰਦੂ ਵਿਰੋਧੀ’ ਟਿੱਪਣੀ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਗੁੱਸੇ ਵਿੱਚ ਉਨ੍ਹਾਂ ਨੇ ਵਡੋਦਰਾ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਰੈਲੀ ਵਾਲੀ ਥਾਂ ਦੇ ਬਾਹਰ ਲੱਗੇ ਹੋਰਡਿੰਗ ਅਤੇ ਪੋਸਟਰ ਫਾੜ ਦਿੱਤੇ ਹਨ। ਭਾਜਪਾ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੇ ਪੋਸਟਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ‘ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪੁਲਿਸ ਨੇ ਬਾਅਦ ਵਿੱਚ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲਈ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ।
ਖ਼ਬਰ ਹੈ ਕਿ ਆਮ ਆਦਮੀ ਪਾਰਟੀ (ਆਪ) ਨੂੰ ਲੈ ਕੇ ਗੁਜਰਾਤ ਦੀਆਂ ਸੜਕਾਂ ‘ਤੇ ਕਾਲੇ ਹੋਰਡਿੰਗ ਲਗਾਏ ਗਏ ਹਨ। ਇਨ੍ਹਾਂ ਵਿੱਚ ਕੇਜਰੀਵਾਲ ਨੂੰ ਮੁਸਲਮਾਨ ਭੇਸ ਵਿੱਚ ਦਿਖਾਇਆ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਮੈਂ ਹਿੰਦੂ ਧਰਮ ਨੂੰ ਪਾਗਲਪਨ ਸਮਝਦਾ ਹਾਂ। ਇਸ ਤੋਂ ਇਲਾਵਾ ਲਿਖਿਆ ਹੈ ਕਿ ਮੈਂ ਬ੍ਰਹਮਾ, ਵਿਸ਼ਨੂੰ, ਮਹੇਸ਼, ਰਾਮ ਅਤੇ ਕ੍ਰਿਸ਼ਨ ਨੂੰ ਭਗਵਾਨ ਨਹੀਂ ਮੰਨਦਾ।
Related posts:
ਵਿਦੇਸ਼
Russia: ਰੂਸ ਨੇ ਉੱਤਰੀ ਕੋਰੀਆ ਨੂੰ ਦਿੱਤੀਆਂ ਐਂਟੀ-ਏਅਰ ਮਿਜ਼ਾਈਲਾਂ, ਬਦਲੇ ‘ਚ ਉੱਤਰੀ ਕੋਰੀਆ ਨੇ ਰੂਸ ਭੇਜੇ ਆਪਣੇ ਫੌਜੀ
Pakistan News:ਹ.ਮ.ਲਾ.ਵ.ਰਾਂ ਨੇ ਯਾਤਰੀ ਵਾਹਨ ਨੂੰ ਬਣਾਇਆ ਨਿ.ਸ਼ਾ.ਨਾ, 50 ਜਣਿਆ ਦੀ ਮੌ.ਤ
ਪਾਕਿਸਤਾਨ ‘ਚ ਯਾਤਰੀਆਂ ਦੇ ਵਾਹਨ ‘ਤੇ ਹ.ਮ.ਲਾ, ਔਰਤਾਂ ਸਮੇਤ 50 ਜਣਿਆਂ ਦੀ ਗਈ ਜਾਨ
Canada: ਕੈਨੇਡਾ ‘ਚ ਮਾਨਸਾ ਦੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਮੌ.ਤ