July 8, 2024 10:27 pm
Jharkhand

ਹਰਿਆਣਾ ਦੇ DSP ਤੋਂ ਬਾਅਦ ਹੁਣ ਝਾਰਖੰਡ ‘ਚ ਮਹਿਲਾ ਸਬ-ਇੰਸਪੈਕਟਰ ਦਾ ਹੋਇਆ ਕਤਲ

ਚੰਡੀਗੜ੍ਹ 20 ਜੁਲਾਈ 2022: ਮੰਗਲਵਾਰ ਨੂੰ ਹਰਿਆਣਾ ਦੇ ਨੂੰਹ ’ਚ ਨਾਜਾਇਜ਼ ਮਾਈਨਿੰਗ ਰੋਕਣ ਗਏ ਡੀ.ਐੱਸ.ਪੀ. ਸੁਰਿੰਦਰ ’ਤੇ ਭੂ-ਮਾਫੀਆ ਨੇ ਡੰਪਰ ਨਾਲ ਕੁਚਲ ਕੇ ਕਤਲ ਕਰ ਦਿੱਤਾ ਸੀ | ਅਜਿਹੀ ਘਟਨਾ ਝਾਰਖੰਡ (Jharkhand) ਦੀ ਰਾਜਧਾਨੀ ਰਾਂਚੀ ’ਚ ਤੋਂ ਵੀ ਸਾਹਮਣੇ ਹੈ ਜਿੱਥੇ 2018 ਬੈਚ ਦੀ ਸਬ-ਇੰਸਪੈਕਟਰ ਸੰਧਿਆ ਟੋਪਨੋ ਨੂੰ ਪਸ਼ੂਆਂ ਨਾਲ ਲੱਦੀ ਪਿਕਅੱਪ ਵੈਨ ਨੇ ਚੈਕਿੰਗ ਦੌਰਾਨ ਕੁਚਲ ਕੇ ਕਤਲ ਕਰ ਦਿੱਤਾ ।

ਸੂਤਰਾਂ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਸੀਨੀਅਰ ਪੁਲਸ ਅਧਿਕਾਰੀ ਪਹੁੰਚ ਗਏ। ਮੌਕੇ ’ਤੇ ਹਟੀਆ ਡੀ.ਐੱਸ.ਪੀ. ਰਾਜਾ ਕੁਮਾਰ ਮਿਸ਼ਰਾ, ਧਰੁਵਾ ਅਤੇ ਜਗਰਨਾਥਪੁਰ ਥਾਣਾ ਇੰਚਾਰਜ ਸਮੇਤ ਕਈ ਪੁਲਸ ਕਰਮਚਾਰੀਆਂ ਨੇ ਪਹੁੰਚ ਕੇ ਮਹਿਲਾ ਸਬ-ਇੰਸਪੈਕਟਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਈ।

ਪ੍ਰਾਪਤ ਜਾਣਕਾਰੀ ਮੁਤਾਬਕ ਗਊ ਤਸਕਰ ਸਿਮਡੇਗਾ ਤੋਂ ਪਿਕਅੱਪ ਵੈਨ ’ਚ ਤਸਕਰੀ ਲਈ ਪਸ਼ੂਆਂ ਨੂੰ ਲੈ ਕੇ ਜਾਣ ਦੀ ਸੂਚਨਾ ਸਿਮਡੇਗਾ ਪੁਲਸ (Jharkhand) ਨੂੰ ਮਿਲੀ। ਉਸ ਤੋਂ ਬਾਅਦ ਸਿਮਡੇਗਾ ਦੇ ਬਸੀਆ ਥਾਣਾ ਪੁਲਸ ਨੇ ਪਿਕਅੱਪ ਵੈਨ ਦਾ ਪਿੱਛਾ ਕੀਤਾ। ਪਸ਼ੂਆਂ ਨਾਲ ਲੱਦੀ ਪਿਕਅੱਪ ਵੈਨ ਦੇ ਚਾਲਕ ਨੇ ਗੱਡੀ ਭਜਾ ਲਈ। ਇਸਦੀ ਸੂਚਨਾ ਖੂੰਟੀ ਪੁਲਸ ਨੂੰ ਦਿੱਤੀ ਗਈ। ਖੂੰਟੀ ਪੁਲਸ ਨੇ ਰਾਤ ਨੂੰ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਉੱਥੋਂ ਪਿਕਅੱਪ ਵੈਨ ਚਾਲਕ ਪੁਲਸ ਨੂੰ ਚਕਮਾ ਦੇ ਕੇ ਰਾਂਚੀ ਵੱਲ ਭੱਜ ਗਿਆ। ਉਸ ਤੋਂ ਬਾਅਦ ਸਿਮਡੇਗਾ ਪੁਲਸ ਨੇ ਸੂਚਨਾ ਰਾਂਚੀ ਪੁਲਸ ਨੂੰ ਦਿੱਤੀ।

ਰਾਂਚੀ ਦੇ ਤੁਪੁਦਾਨਾ ਓਪੀ ਖੇਤਰ ਦੇ ਹੁਲਹੁੰਦੂ ਨੇੜੇ ਮਹਿਲਾ ਸਬ ਇੰਸਪੈਕਟਰ ਸੰਧਿਆ ਟੋਪਨੋ ਮੰਗਲਵਾਰ ਰਾਤ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਪਿਕਅੱਪ ਵੈਨ ਰਸਤੇ ਤੋਂ ਲੰਘ ਰਹੀ ਸੀ। ਪੁਲਸ ਮੁਲਾਜ਼ਮ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਗੱਡੀ ਤੇਜ਼ ਕਰ ਦਿੱਤੀ। ਦੇਖਦੇ ਹੀ ਦੇਖਦੇ ਉਸ ਨੇ ਮਹਿਲਾ ਸਬ-ਇੰਸਪੈਕਟਰ ‘ਤੇ ਗੱਡੀ ਚੜ੍ਹਾ ਦਿੱਤੀ ਜਿਸ ਵਿਚ ਸੰਧਿਆ ਟੋਪਨੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮ ਤੁਰੰਤ ਸੰਧਿਆ ਤੋਪਨ ਨੂੰ ਹਸਪਤਾਲ ਲੈ ਗਏ ਪਰੰਤੂ ਰਸਤੇ ‘ਚ ਹੀ ਉਸਨੇ ਦਮ ਦੌੜ ਦਿੱਤਾ।