Site icon TheUnmute.com

ਨਾਮਜ਼ਦਗੀ ਭਰਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ ਨੂੰ ਕਰਤਾ ਚੈਲੰਜ

ਨਵਜੋਤ ਸਿੱਧੂ

ਚੰਡੀਗੜ੍ਹ, 28 ਜਨਵਰੀ 2022 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮਜੀਠਾ ਹਲਕੇ ਤੋਂ ਬਾਅਦ ਅੰਮ੍ਰਿਤਸਰ ਈਸਟ ਹਲਕੇ ’ਚੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਐੱਸ.ਡੀ.ਐੱਮ ਦਫ਼ਤਰ ‘ਚ ਦਾਖ਼ਲ ਕਰਵਾ ਦਿੱਤਾ ਹੈ।

ਦੱਸਣਯੋਗ ਹੈ ਕਿ ਵਿਧਾਨ ਸਭਾ 2022 ਦੀ ਚੋਣ ਬਿਕਰਮ ਮਜੀਠੀਆ ਇਸ ਵਾਰ ਅੰਮ੍ਰਿਤਸਰ ਈਸਟ ਅਤੇ ਮਜੀਠੀਆ ਹਲਕੇ ਤੋਂ  ਲੜਨਗੇ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਇਸ ਵਾਰ ਚੋਣ ਮੈਦਾਨ ‘ਚ ਆਹਮੋ-ਸਾਹਮਣੇ ਹੋਣਗੇ।

ਇਸ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਜੀਵਨਜੋਤ ਕੌਰ ਅਤੇ ਬੀਜੇਪੀ ਤੋਂ ਜਗਮੋਹਨ ਸਿੰਘ ਰਾਜੂ ਚੋਣ ਮੈਦਾਨ ‘ਚ ਉੱਤਰੇ ਹੋਏ ਹਨ । ਇਸ ਵਾਰ ਸਾਰੇ ਲੋਕਾਂ ਦੀਆਂ ਨਜ਼ਰਾਂ ਇਸ ਹਲਕੇ ’ਤੇ ਵੱਧ ਰਹਿਣਗੀਆਂ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਉਹ ਠੋਕੋ ਤਾੜੀ (ਨਵਜੋਤ ਸਿੱਧੂ) ਨੂੰ ਹੁਣ ਬੰਦਾ ਬਣਾਉਣਗੇ, ਸਿਆਸੀ ਖੁੰਦਕ ਕੱਢਣ ਲਈ ਮੇਰੇ ਵਿਰੁੱਧ ਚਾਲਾਂ ਚੱਲੀਆਂ ਗਈਆਂ, ਪਰ ਬਦਲਾਖ਼ੋਰੀ ਕਰਨ ਵਾਲਿਆਂ ਨੂੰ ਲੋਕ ਚੋਣਾਂ ‘ਚ ਜ਼ਰੂਰ ਸਬਕ ਸਿਖਾਵਾਂਗੇ।

ਮਜੀਠੀਆ ਨੇ ਵਿਰੋਧੀ ਧਿਰਾਂ ‘ਤੇ ਤੰਜ਼ ਕਸਦੇ ਹੋਏ ਕਿਹਾ ਕਿ ਮੇਰੇ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ, ਪਰ ਗੁਰੂ ਮਹਾਰਾਜ ਦੀ ਕ੍ਰਿਪਾ ਸਦਕਾ ਮੈਂ ਲੋਕਾਂ ਦੇ ਭਲੇ ਲਈ ਕੰਮ ਕਰਦਾ ਰਿਹਾ ਹਾਂ ਤੇ ਕਰਦਾ ਰਹਾਂਗਾ |

ਨਾਲ ਹੀ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੀ ਕਾਰਗੁਜ਼ਾਰੀ ਮਨਫ਼ੀ ਰਹੀ ਹੈ, ਅੱਜ ਵੀ ਅੰਮ੍ਰਿਤਸਰ ਪੂਰਬੀ ਹਲਕਾ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ, ਸਿੱਧੂ ਦੀਆਂ ਕੀਤੀਆਂ ਦਾ ਜਵਾਬ ਇਸਨੂੰ ਖੁਦ ਲੋਕ ਦੇਣਗੇ |

ਸਿੱਧੂ ਨੇ ਕਿਹਾ ਬੀਤੇ ਦਿਨ ਰਾਹੁਲ ਗਾਂਧੀ ਅੰਮ੍ਰਿਤਸਰ ਆਏ ਸਨ, ਜੋ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤੇ ਬਿਨਾਂ ਵਾਪਸ ਚਲੇ ਗਏ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਚੰਨੀ ਅਤੇ ਸਿੱਧੂ ਦੇ ਪੱਲੇ ਕੁਝ ਨਹੀਂ ਹੈ, ਪੰਜਾਬ ਦੇ ਲੋਕ ਇਨ੍ਹਾਂ ਦੇ ਉਲਟ ਹਨ।

ਇਨ੍ਹਾਂ ਦੋਵਾਂ ’ਚੋਂ ਕਿਸੇ ਇਕ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣ ਨਾਲ ਕਾਂਗਰਸ ਪਾਰਟੀ ਦਾ ਭੋਗ ਹੀ ਪਵੇਗਾ | ਮਜੀਠੀਆ ਨੇ ਕਿਹਾ ਨਵਜੋਤ ਸਿੰਘ ਸਿੱਧੂ ਤਾਂ ਘਰਦਿਆਂ ਦਾ ਨਹੀਂ ਹੋ ਸਕਿਆ ਉਹ ਲੋਕਾਂ ਦਾ ਕਿਥੋਂ ਹੋਵੇਗਾ |

Exit mobile version