June 30, 2024 7:07 am
ICMR website

ਦਿੱਲੀ ਏਮਜ਼ ਤੋਂ ਬਾਅਦ ਹੁਣ ICMR ਦੀ ਵੈੱਬਸਾਈਟ ‘ਤੇ ਹੋਇਆ ਸਾਈਬਰ ਹਮਲਾ

ਚੰਡੀਗੜ੍ਹ 06 ਦਸੰਬਰ 2022: ਭਾਰਤ ਦੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਇੰਸਟੀਚਿਊਟ (ICMR) ਦੀ ਵੈੱਬਸਾਈਟ ‘ਤੇ ਸਾਈਬਰ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੈਕਰਾਂ ਨੇ ਇਕ ਦਿਨ ‘ਚ ਕਰੀਬ ਛੇ ਹਜ਼ਾਰ ਵਾਰ ਸਾਈਬਰ ਹਮਲੇ ਦੀ ਕੋਸ਼ਿਸ਼ ਕੀਤੀ ਹੈ। 30 ਨਵੰਬਰ ਨੂੰ ਸਾਈਬਰ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਦੇਸ਼ ਵਿੱਚ ਲਗਾਤਾਰ ਸਾਈਬਰ ਅਟੈਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ‘ਚ ਦਿੱਲੀ ਏਮਜ਼ ਦੇ ਸਰਵਰ ‘ਤੇ ਵੀ ਸਾਈਬਰ ਹਮਲਾ ਹੋਇਆ ਸੀ। ਕਈ ਦਿਨਾਂ ਤੱਕ ਸਰਵਰ ਡਾਊਨ ਹੋਣ ਕਾਰਨ ਸਾਰਾ ਕੰਮ ਹੱਥੀਂ ਚੱਲਦਾ ਰਿਹਾ।

ਰਿਪੋਰਟ ਦੇ ਅਨੁਸਾਰ ICMR ਦੀ ਵੈੱਬਸਾਈਟ ‘ਤੇ ਹਾਂਗਕਾਂਗ ਸਥਿਤ ਬਲੈਕਲਿਸਟਡ IP ਐਡਰੈੱਸ ਰਾਹੀਂ ਹਮਲਾ ਕੀਤਾ ਗਿਆ ਸੀ। ਹਾਲਾਂਕਿ, ਆਈਸੀਐੱਮਆਰ ਦੇ ਸਰਵਰ ਦੇ ਫਾਇਰਵਾਲ ਵਿੱਚ ਕੋਈ ਸੁਰੱਖਿਆ ਖਾਮੀ ਨਹੀਂ ਸੀ, ਜਿਸ ਕਾਰਨ ਹੈਕਰ ਮਰੀਜ਼ ਦੀ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਅਸਫਲ ਰਹੇ।

ਨਿਊਜ਼ ਏਜੰਸੀ ਏਐੱਨਆਈ ਦੇ ਮੁਤਾਬਕ ICMR ਦੀ ਵੈੱਬਸਾਈਟ ਸੁਰੱਖਿਅਤ ਹੈ। ਇਹ NIC (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਡਾਟਾ ਸੈਂਟਰ ਵਿੱਚ ਹੋਸਟ ਕੀਤਾ ਗਿਆ ਹੈ, ਫਾਇਰਵਾਲ NIC ਤੋਂ ਹੈ ਅਤੇ ਨਿਯਮਿਤ ਤੌਰ ‘ਤੇ ਅੱਪਡੇਟ ਕੀਤਾ ਜਾਂਦਾ ਹੈ। ਐਨਆਈਸੀ ਨੂੰ ਡਾਕ ਰਾਹੀਂ ਸਾਈਬਰ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਹਮਲੇ ਨੂੰ ਰੋਕਿਆ ਗਿਆ ਸੀ।