Site icon TheUnmute.com

ਦੋ ਦਿਨ ਭਾਰਤ ‘ਚ ਫਸੇ ਰਹਿਣ ਤੋਂ ਬਾਅਦ ਕੈਨੇਡਾ ਰਵਾਨਾ ਹੋਏ ਜਸਟਿਨ ਟਰੂਡੋ, ਜਹਾਜ਼ ‘ਚ ਆਈ ਸੀ ਤਕਨੀਕੀ ਖ਼ਰਾਬੀ

Justin Trudeau

ਚੰਡੀਗੜ੍ਹ, 12 ਸਤੰਬਰ 2023: ਜੀ-20 ਸੰਮੇਲਨ ਲਈ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) 2 ਦਿਨ ਦਿੱਲੀ ‘ਚ ਫਸੇ ਰਹਿਣ ਤੋਂ ਬਾਅਦ ਅੱਜ ਦੁਪਹਿਰ ਆਪਣੇ ਦੇਸ਼ ਲਈ ਰਵਾਨਾ ਹੋ ਗਏ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਕਿਹਾ ਸੀ ਕਿ ਜਹਾਜ਼ ਦੀ ਤਕਨੀਕੀ ਖ਼ਰਾਬੀ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਇਸ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਜਹਾਜ਼ ਨੇ ਮੰਗਲਵਾਰ ਦੁਪਹਿਰ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਜੀ-20 ਸੰਮੇਲਨ ਤੋਂ ਬਾਅਦ ਆਪਣੇ ਏਅਰਬੱਸ ਜਹਾਜ਼ ਵਿੱਚ ਖ਼ਰਾਬੀ ਕਾਰਨ ਪਿਛਲੇ ਦੋ ਦਿਨਾਂ ਤੋਂ ਭਾਰਤ ਵਿੱਚ ਫਸੇ ਹੋਏ ਸਨ। ਸੋਮਵਾਰ ਨੂੰ, ਭਾਰਤ ਵਿੱਚ ਫਸੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਲਲਿਤ ਹੋਟਲ ਵਿੱਚ ਆਪਣੇ ਕਮਰੇ ਵਿੱਚ ਰਹਿਣ ਦਾ ਫੈਸਲਾ ਕੀਤਾ। ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜਹਾਜ਼ ਜੋ ਖ਼ਰਾਬ ਹੋਇਆ ਸੀ, ਇੱਕ ਸੀਸੀ-150 ਪੋਲਾਰਿਸ ਹੈ, ਕਈ ਸੋਧੇ ਹੋਏ ਏਅਰਬੱਸ ਏ310-300 ਵਿੱਚੋਂ ਇੱਕ ਹੈ ਜਿਸਦੀ ਵਰਤੋਂ ਕੈਨੇਡੀਅਨ ਆਰਮਡ ਫੋਰਸਿਜ਼ ਆਪਣੇ ਵੀਆਈਪੀਜ਼ ਲਈ ਕਰਦੀ ਹੈ।

Exit mobile version