July 4, 2024 11:37 pm
Tripat Rajinder Bajwa

ਹਾਰ ਤੋਂ ਬਾਅਦ ਬੋਲੇ ਤ੍ਰਿਪਤ ਰਜਿੰਦਰ ਬਾਜਵਾ, ਸਿੱਧੂ ਟੀਮ ਨੂੰ ਨਾਲ ਨਹੀਂ ਲੈ ਕੇ ਚੱਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ( Aam Aadmi Party) ਦੀ ਜਿੱਤ ਦੀ ਲਹਿਰ ਨੇ ਵੱਡੇ ਲੀਡਰਾਂ ਨੂੰ ਮਾਤ ਪਾ ਦਿੱਤੀ ਹੈ। ਬਹੁਮਤ ਹਾਸਲ ਕਰਨ ਵਾਲੀ ‘ਆਪ’ ਨੂੰ ਸੂਬੇ ਦੇ ਲੋਕ ਅਤੇ ਸਾਰੀਆਂ ਪਾਰਟੀਆਂ ਵਧਾਈਆਂ ਦੇ ਰਹੀਆਂ ਹਨ। ਇਸ ਦੇ ਨਾਲ ਹੀ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸੀ ਨੇਤਾ ਤ੍ਰਿਪਤ ਰਜਿੰਦਰ ਬਾਜਵਾ (Tripat Rajinder Bajwa) ਨੇ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਿਆ ਹੈ।

ਉਨ੍ਹਾਂ ਸਿੱਧੂ ਨੂੰ ਬੇਲਗਾਮ ਘੋੜਾ ਦੱਸਦਿਆਂ ਕਿਹਾ ਕਿ ਸਿੱਧੂ ਆਪਣੀ ਵਡਿਆਈ ਕਰਦੇ ਰਹੇ ਪਰ ਟੀਮ ਨੂੰ ਨਾਲ ਨਹੀਂ ਲੈ ਕੇ ਚੱਲੇ ਅਤੇ ਇਹੀ ਕਾਂਗਰਸ ਦੀ ਹਾਰ ਦਾ ਕਾਰਨ ਬਣਿਆ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਕਾਂਗਰਸ ਕਿਸੇ ਵੀ ਪਾਰਟੀ ਦੇ ਲਾਇਕ ਨਹੀਂ ਹੈ, ਜੇਕਰ ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਹੁੰਦੀ ਤਾਂ ਉਹ ਇਸ ਨੂੰ ਵੀ ਤੋੜ ਦਿੰਦਾ।