ਚੰਡੀਗੜ੍ਹ, 06 ਫ਼ਰਵਰੀ 2023 : ਦੁਨੀਆ ਦੇ 10 ਸਭ ਤੋਂ ਅਮੀਰ ਅਰਬਪਤੀਆਂ ‘ਚ ਭਾਰਤ ਦਾ ਦਬਦਬਾ ਖ਼ਤਮ ਹੋ ਗਿਆ ਹੈ। ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਅਮੀਰਾਂ ਦੀ ਸੂਚੀ ਤੋਂ ਲਗਾਤਾਰ ਖਿਸਕਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟਾਪ-10 ਵਿੱਚ ਸ਼ਾਮਲ ਦੂਜੇ ਭਾਰਤੀ ਮੁਕੇਸ਼ ਅੰਬਾਨੀ (Mukesh Ambani) ਵੀ ਇਸ ਸੂਚੀ ਤੋਂ ਬਾਹਰ ਹੋ ਗਏ ਹਨ।
ਸੋਮਵਾਰ ਨੂੰ ਵੀ ਅੰਬਾਨੀ ਅਤੇ ਅਡਾਨੀ ਦੋਵਾਂ ਦੀ ਨੈੱਟਵਰਥ ਘਟੀ ਹੈ। ਸੋਮਵਾਰ ਦੁਪਹਿਰ 1.30 ਵਜੇ ਤੱਕ ਮੁਕੇਸ਼ ਅੰਬਾਨੀ ਦੇ ਨੈੱਟਵਰਥ ਵਿੱਚ 68.8 ਕਰੋੜ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਗੌਤਮ ਅਡਾਨੀ ਦੇ ਨੈੱਟਵਰਥ ‘ਚ 2.7 ਅਰਬ ਡਾਲਰ ਦੀ ਗਿਰਾਵਟ ਆਈ ਹੈ। ਗੌਤਮ ਅਡਾਨੀ ਇਸ ਸਮੇਂ ਅਮੀਰਾਂ ਦੀ ਸੂਚੀ ‘ਚ 19ਵੇਂ ਨੰਬਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਰਿਲਾਇੰਸ ਗਰੁੱਪ ਦੇ ਮੁਖੀ ਮੁਕੇਸ਼ ਅੰਬਾਨੀ 12ਵੇਂ ਸਥਾਨ ‘ਤੇ ਹਨ।