Malika Handa

ਖਿਡਾਰਨ ਮਲਿੱਕਾ ਹਾਂਡਾ ਨੂੰ ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਵੱਡੀ ਕਾਮਯਾਬੀ

ਚੰਡੀਗੜ੍ਹ 9 ਜਨਵਰੀ 2022: ਆਖ਼ਿਰਕਾਰ ਨੈਸ਼ਨਲ ਸ਼ਤਰੰਜ ਡੈੱਫ ਖਿਡਾਰਨ ਮਲਿੱਕਾ ਹਾਂਡਾ (Malika Handa) ਨੂੰ ਲੰਬੇ ਸੰਘਰਸ਼ ਤੋਂ ਬਾਅਦ ਸਫਲਤਾ ਹੱਥ ਲੱਗ ਗਈ ਹੈ। ਮਲਿੱਕਾ ਨੌਕਰੀ ਦੀ ਮੰਗ ਨੂੰ ਲੈ ਕੇ ਪਿਛਲੇ ਬੁੱਧਵਾਰ ਨੂੰ ਸੀ. ਐੱਮ. ਪੰਜਾਬ (Punjab) ਚਰਨਜੀਤ ਸਿੰਘ ਚੰਨੀ ਨਾਲ ਮਿਲੀ ਸੀ, ਜਿਨ੍ਹਾਂ ਨੇ ਉਸ ਨੂੰ ਜਲਦ ਹੀ ਕੋਚ ਦੀ ਨੌਕਰੀ ਤੇ ਆਰਥਿਕ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ ।

ਸ਼ਤਰੰਜ ਦੇ ਨੈਸ਼ਨਲ-ਇੰਟਰਨੈਸ਼ਨਲ ਖਿਤਾਬ ਜਿੱਤਣ ਵਾਲੀ ਮਲਿੱਕਾ ਹਾਂਡਾ (Malika Handa) ਪੰਜਾਬ (Punjab) ਦੀ ਇਕਲੌਤੀ ਖਿਡਾਰਨ ਹੈ। ਇਸਤੋਂ ਪਹਿਲਾ ਵੀ ਪੰਜਾਬ ਦੇ ਸਾਬਕਾ ਮੰਤਰੀ ਨੇ ਉਸ ਨੂੰ ਪਹਿਲਾਂ ਨੌਕਰੀ ਦਾ ਭਰੋਸਾ ਦਿੱਤਾ ਸੀ। ਮੰਤਰੀ ਮੰਡਲ ਵਿਚ ਫੇਰਬਦਲ ਤੋਂ ਬਾਅਦ ਮੌਜੂਦਾ ਖੇਡ ਮੰਤਰੀ ਪਰਗਟ ਸਿੰਘ ਨੇ ਉਸ ਨੂੰ ਡੈੱਫ ਸ਼ਤਰੰਜ ਵਿਚ ਨੌਕਰੀ ਦੇਣ ਲਈ ਪੰਜਾਬ ਸਰਕਾਰ ਦੀ ਨੀਤੀ ਨਾ ਹੋਣ ਦੀ ਗੱਲ ਕਹੀ ਸੀ ਪਰ ਹੁਣ ਸੀ. ਐੱਮ. ਪੰਜਾਬ ਚੰਨੀ ਨੇ ਭਰੋਸਾ ਦੇ ਕੇ ਮਲਿੱਕਾ ਦਾ ਹੌਸਲਾ ਵਧਾਇਆ ਹੈ।

ਪੰਜਾਬ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਮਲਿੱਕਾ ਦੀਆਂ ਉਪਲੱਬਧੀਆਂ ਕਿਸੇ ਵੱਡੇ ਖਿਡਾਰੀਆਂ ਤੋਂ ਘੱਟ ਨਹੀਂ ਹਨ। ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣਾ ਸੌਖਾ ਨਹੀਂ ਹੁੰਦਾ ਕਿਉਂਕਿ ਇਸ ਵਿਚ ਦੁਨੀਆ ਭਰ ਦੇ ਬਿਹਤਰੀਨ ਖਿਡਾਰੀ ਹਿੱਸਾ ਲੈਂਦੇ ਹਨ। ਮਲਿੱਕਾ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ 6 ਤਮਗੇ ਜਿੱਤੇ ਹਨ। ਅਜਿਹੇ ਵਿਚ ਪੰਜਾਬ ਸਰਕਾਰ ਦੇ ਉਸ ਨੂੰ ਨੌਕਰੀ ਦੇਣ ਦੇ ਫੈਸਲੇ ਦਾ ਐਸੋਸੀਏਸ਼ਨ ਸਵਾਗਤ ਕਰਦੀ ਹੈ। ਇਸ ਫੈਸਲੇ ਨਾਲ ਦੇਸ਼ ਭਰ ਦੇ ਡੈੱਫ ਖਿਡਾਰੀਆਂ ’ਚ ਉਤਸ਼ਾਹ ਵਧੇਗਾ। ਹਾਲਾਂਕਿ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਵਿਦਿਆਂਗ ਖਿਡਾਰੀਆਂ ਨੂੰ ਨੌਕਰੀ ਦਿੰਦੀ ਆਈ ਹੈ ਪਰ ਮਲਿੱਕਾ ਦੇ ਮਾਮਲੇ ਵਿਚ ਸਰਕਾਰ ਨਵੀਂ ਖੇਡ ਨੀਤੀ ਲਿਆਉਣ ’ਤੇ ਰਾਜ਼ੀ ਹੋ ਗਈ ਹੈ। ਅਜਿਹਾ ਹੋਣ ’ਤੇ ਮਲਿੱਕਾ ਅਜਿਹੀ ਪਹਿਲੀ ਖਿਡਾਰੀ ਬਣ ਜਾਵੇਗੀ, ਜਿਸ ਨੂੰ ਪੰਜਾਬ ਵਿਚ ਬਤੌਰ ਡੈੱਫ ਸ਼ਤਰੰਜ ਖਿਡਾਰੀ ਸਰਕਾਰੀ ਨੌਕਰੀ ਮਿਲੀ ਹੋਵੇ|

ਉੱਥੇ ਹੀ, ਮਲਿੱਕਾ ਦੇ ਪਿਤਾ ਸੰਤੋਸ਼ ਹਾਂਡਾ ਨੇ ਕਿਹਾ ਕਿ ਬੇਟੀ ਨੂੰ ਦੇਸ਼ ਵਿਚ ਦਿਵਿਆਂਗਾਂ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਇਸ ਸੰਬੰਧੀ ਦਿੱਲੀ ਵਿਚ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਹੋਈ, ਜਿਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਉਸ ਨੂੰ ਐਵਾਰਡ ਸੌਂਪਿਆ ਤੇ ਬੇਟੀ ਦਾ ਹੌਸਲਾ ਵਧਾਇਆ।

ਮਲਿੱਕਾ ਦੀਆਂ ਉਪਲੱਬਧੀਆਂ

ਸੋਨ :  ਨੈਸ਼ਨਲ ਚੈੱਸ ਚੈਂਪੀਅਨਸ਼ਿਪ ਆਫ ਡੈੱਫ ਵਿਚ ਲਗਾਤਾਰ 7 ਸਾਲ ਸੋਨ ਤਮਗਾ

ਚਾਂਦੀ :  ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ (2018)

ਚਾਂਦੀ : ਏਸ਼ੀਆਈ ਬਲਿਟਜ਼ ਓਪਨ (2015)

ਸੋਨ :  ਆਈ. ਸੀ. ਸੀ. ਵਿਸ਼ਵ ਓਪਨ ਸਿੰਗਲ ਡੈੱਫ ਸ਼ਤਰੰਜ ਚੈਂਪੀਅਨਸ਼ਿਪ (2016)

ਚਾਂਦੀ  :  ਬਲਿਟਜ਼ ਡੈੱਫ ਚੈਂਪੀਅਨਸ਼ਿਪ (2016)
ਸੋਨ :  ਏਸ਼ੀਆਈ ਚੈਂਪੀਅਨਸ਼ਿਪ

ਕਾਂਸੀ :  ਏਸ਼ੀਆਈ ਚੈਂਪੀਅਨਸ਼ਿਪ (2017)

ਸੋਨ :  ਨੈਸ਼ਨਲ ਚੈੱਸ ਚੈਂਪੀਅਨਸ਼ਿਪ ਆਫ ਡੈੱਫ ਵਿਚ ਲਗਾਤਾਰ 7 ਸਾਲ ਸੋਨ ਤਮਗਾ

ਚਾਂਦੀ :  ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ (2018)

 

 

Scroll to Top