Site icon TheUnmute.com

ਪੰਜਾਬ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਲਿਆ ਫੈਸਲਾ

Mayawati

ਚੰਡੀਗੜ੍ਹ 28 ਮਾਰਚ 2022 : ਪੰਜਾਬ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ (Mayawati ) ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਨੂੰ ਭੰਗ ਕਰ ਦਿੱਤਾ ਹੈ। ਹਾਲਾਂਕਿ ਫਗਵਾੜਾ ਤੋਂ ਚੋਣ ਹਾਰ ਚੁੱਕੇ ਜਸਬੀਰ ਗੜ੍ਹੀ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਇਸ ਵਾਰ ਬਸਪਾ ਨੇ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਕਰਕੇ ਚੋਣ ਲੜੀ ਸੀ।

ਪੰਜਾਬ ਵਿੱਚ ਕੁੱਲ 117 ਸੀਟਾਂ ਹਨ। ਅਕਾਲੀ ਦਲ ਨੇ 97 ਅਤੇ ਬਸਪਾ ਨੇ 20 ਸੀਟਾਂ ‘ਤੇ ਚੋਣ ਲੜੀ ਸੀ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰੂ ਜਿੱਤ ਦੇ ਬਾਵਜੂਦ ਬਸਪਾ ਇੱਕ ਸੀਟ ਜਿੱਤਣ ਵਿੱਚ ਕਾਮਯਾਬ ਰਹੀ। ਨਵਾਂਸ਼ਹਿਰ ਸੀਟ ਤੋਂ ਬਸਪਾ ਉਮੀਦਵਾਰ ਡਾ.ਨਛੱਤਰ ਪਾਲ ਜੇਤੂ ਰਹੇ। ਉਨ੍ਹਾਂ ਨੂੰ 36, 695 ਵੋਟਾਂ ਮਿਲੀਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲਲਿਤ ਮੋਹਨ ਬੱਲੂ ਨੂੰ 5376 ਦੇ ਫਰਕ ਨਾਲ ਹਰਾਇਆ। ਲਲਿਤ ਨੂੰ 31, 360 ਵੋਟਾਂ ਮਿਲੀਆਂ।

Exit mobile version