Site icon TheUnmute.com

ਨਾਭਾ ਜੇਲ੍ਹ ਬ੍ਰੇਕ ਮਾਮਲੇ ‘ਚ ਸਾਢੇ 7 ਸਾਲ ਬਾਅਦ 22 ਦੋਸ਼ੀਆਂ ਨੂੰ ਸੁਣਾਈ ਸਜ਼ਾ, 6 ਮੁਲਜ਼ਮ ਬਰੀ

Nabha jail break case

ਪਟਿਆਲਾ, 23 ਮਾਰਚ 2023: ਨਾਭਾ ਜੇਲ ਬ੍ਰੇਕ ਮਾਮਲੇ  (Nabha jail break case) ‘ਚ ਸਾਢੇ 7 ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਸਮੇਤ 22 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 3 ਤੋਂ ਲੈ ਕੇ 10 ਸਾਲ ਦੀ ਸਜਾ ਸੁਣਾਈ ਹੈ । ਮਾਣਯੋਗ ਅਦਾਲਤ ਨੇ ਐੱਨ. ਡੀ. ਪੀ. ਸੀ. ਐਕਟ ਸਮੇਤ ਧਾਰਾ 395, 120ਬੀ, 223, 224, 467, 307, 148, 148, 186, 353 ਤਹਿਤ ਸਜ਼ਾ ਸੁਣਾਈ ਹੈ |

ਇਨ੍ਹਾਂ 22 ਦੋਸ਼ੀਆਂ ਵਿੱਚ ਇਸ ਵਿੱਚ ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਗੁਰਜੀਤ ਸਿੰਘ ਲਾਡਾ, ਅਸੀਸਟੈਂਸ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜਗਮੀਤ ਸਿੰਘ, ਮਨਜਿੰਦਰ ਸਿੰਘ, ਸੁਲਖਣ ਸਿੰਘ, ਗੁਰਪ੍ਰੀਤ ਬੱਬੀ ਖੇੜਾ, ਪਲਵਿੰਦਰ ਪਿੰਦਾ, ਗੁਰਪ੍ਰੀਤ ਸੇਖੋਂ, ਕਿਰਨਪਾਲ ਸੁਖਚੈਨ, ਰਾਜਵਿੰਦਰ , ਕੁਲਵਿੰਦਰ ਟਿਬਰੀ, ਸੁਨੀਲ ਕਾਲੜਾ, ਅਮਨਦੀਪ ਢੋਡਿਆਂ, ਅਮਨ ਸਮੇਤ 2 ਹੋਰ ਵਿਅਕਤੀਆਂ ਦੇ ਨਾਂ ਸ਼ਾਮਲ ਹਨ |

ਜਦਕਿ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ ਨਰੇਸ਼ ਨਾਰੰਗ, ਜਤਿੰਦਰ, ਮੁਹੰਮਦ ਆਸਿਮ, ਤੇਜਿੰਦਰ ਸ਼ਰਮਾ, ਰਵਿੰਦਰ ਵਿੱਕੀ ਸਹੋਤਾ ਤੇ ਰਣਜੀਤ ਸ਼ਾਮਲ ਹਨ | ਜ਼ਿਕਰਯੋਗ ਹੈ ਕਿ ਇਹ ਮਾਮਲਾ ਕਰੀਬ ਸਾਢੇ 7 ਸਾਲ ਤੱਕ ਵਿਚਾਰ ਅਧੀਨ ਰਿਹਾ। ਹਾਈਕੋਰਟ ਦੇ ਹੁਕਮਾਂ ’ਤੇ ਕੇਸ ਦੀ ਕਾਰਵਾਈ ਜਾਰੀ ਰਹੀ।

Exit mobile version