Site icon TheUnmute.com

17 ਸਾਲ ਬਾਅਦ ਪਿਓ ਨੂੰ ਲੱਭਦਾ ਪੰਜਾਬ ਪਹੁੰਚਿਆ ਜਾਪਾਨ ਦਾ ਮੁੰਡਾ, ਪਿਓ-ਪੁੱਤ ਨੇ ਮਿਲਦਿਆਂ ਪਾਈ ਜੱਫੀ

Japan

ਚੰਡੀਗੜ੍ਹ, 26 ਅਗਸਤ 2024: ਪੰਜਾਬ ਦੇ ਅੰਮ੍ਰਿਤਸਰ ‘ਚ ਲੋਹਾਰਕਾ ਰੋਡ ‘ਤੇ ਰਹਿਣ ਵਾਲੇ ਸੁਖਪਾਲ ਸਿੰਘ ਨੂੰ ਉਸ ਦਾ ਪੁੱਤ ਜਾਪਾਨ (Japan) ਤੋਂ ਲੱਭਦਾ ਪੰਜਾਬ ਆਇਆ ਸੀ। ਜਦੋਂ ਸੁਖਪਾਲ ਆਪਣੇ ਘਰ ਪਹੁੰਚਿਆ ਤਾਂ ਉਥੇ 22 ਸਾਲਾ ਰਿਨ ਤਾਕਾਹਾਤਾ ਖੜ੍ਹਾ ਸੀ। ਸੁਖਪਾਲ ਨੇ ਉਸ ਨੂੰ ਦੇਖਦੇ ਹੀ ਜੱਫੀ ਪਾ ਲਈ। ਰਿਨ ਤਕਾਹਟਾ 19 ਅਗਸਤ ਨੂੰ ਹੀ ਅੰਮ੍ਰਿਤਸਰ ਪਹੁੰਚਿਆ ਸੀ। ਉਹ 19 ਸਾਲ ਪਹਿਲਾਂ ਆਪਣੇ ਪਿਓ ਦੀ ਫੋਟੋ ਚੁੱਕੀ ਫਤਿਹਗੜ੍ਹ ਚੂੜੀਆਂ ਰੋਡ ਦੀਆਂ ਗਲੀਆਂ ‘ਚ ਘੁੰਮ ਰਿਹਾ ਸੀ। ਫਿਰ ਇਕ ਦੁਕਾਨਦਾਰ ਨੇ ਫੋਟੋ ਦੇਖ ਕੇ ਸੁਖਪਾਲ ਸਿੰਘ ਨੂੰ ਪਛਾਣ ਲਿਆ ਅਤੇ ਰਿੰਨ ਨੂੰ ਸੁਖਪਾਲ ਸਿੰਘ ਦੇ ਘਰ ਦਾ ਪਤਾ ਦੱਸਿਆ।

ਰਿਨ ਤਾਕਾਹਾਤਾ ਨੇ ਦੱਸਿਆ ਕਿ ਉਹ ਓਸਾਕਾ ਯੂਨੀਵਰਸਿਟੀ ਆਫ ਆਰਟਸ ‘ਚ ਪੜ੍ਹ ਰਿਹਾ ਹੈ। ਕਾਲਜ ਵੱਲੋਂ ਫੈਮਿਲੀ ਟ੍ਰੀ ਬਣਾਉਣ ਦਾ ਕੰਮ ਸੌਂਪਿਆ ਗਿਆ। ਫੈਮਿਲੀ ਟ੍ਰੀ ‘ਚ ਮਾਤਾ ਸਾਚੀ ਤਾਕਾ ਹਾਤਾ ਅਤੇ ਉਸਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਭਰ ਦਿੱਤੀ, ਪਰ ਉਸਨੂੰ ਆਪਣੇ ਪਿਓ ਅਤੇ ਉਸਦੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਸੀ।

ਇਸ ਤੋਂ ਬਾਅਦ ਉਸ ਨੇ ਆਪਣੇ ਪਿਓ ਸੁਖਪਾਲ ਸਿੰਘ ਨੂੰ ਲੱਭਣ ਦਾ ਫੈਸਲਾ ਕੀਤਾ। ਘਰੋਂ 19 ਸਾਲ ਦੇ ਪਿਓ ਦੀ ਫੋਟੋ ਮਿਲੀ। ਇਸ ਤੋਂ ਬਾਅਦ ਰਿਨ ਤਾਕਾਹਾਤਾ ਆਪਣੇ ਪਿਤਾ ਨੂੰ ਲੱਭਣ ਲਈ ਜਾਪਾਨ ਤੋਂ ਭਾਰਤ ਆਇਆ।

ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਥਾਈਲੈਂਡ ਏਅਰਪੋਰਟ ‘ਤੇ ਸਾਚੀ ਨੂੰ ਮਿਲੇ ਸਨ। ਜਹਾਜ਼ ‘ਚ ਉਨ੍ਹਾਂ ਦੀਆਂ ਦੋਵੇਂ ਸੀਟਾਂ ਇਕੱਠੀਆਂ ਸਨ। ਸੁਖਪਾਲ ਨੇ ਸਾਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਵਾਹਗਾ ਬਾਰਡਰ ਦਿਖਾਉਣ ਦਾ ਵਾਅਦਾ ਕੀਤਾ। ਸਾਚੀ ਕਈ ਦਿਨਾਂ ਤੋਂ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਆਪਣੇ ਪੁਰਾਣੇ ਘਰ ‘ਚ ਰਹੀ। ਇਸ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ। 2002 ‘ਚ ਜਾਪਾਨ ‘ਚ ਦੋਵਾਂ ਦਾ ਵਿਆਹ ਹੋਇਆ ਅਤੇ 2003 ‘ਚ ਰਿਨ ਤਾਕਾਹਾਤਾ ਦਾ ਜਨਮ ਹੋਇਆ।

ਸੁਖਪਾਲ ਦੱਸਦਾ ਹੈ ਕਿ ਜਦੋਂ ਉਸ ਦਾ ਸਾਚੀ ਨਾਲ ਵਿਆਹ ਹੋਇਆ ਸੀ ਤਾਂ ਉਸ ਦੀ ਉਮਰ 19 ਸਾਲ ਸੀ। ਉਹ ਭਾਰਤ ਵਾਪਸ ਆ ਗਿਆ ਸੀ, ਸਾਚੀ ਵੀ ਉਸ ਨੂੰ ਮਨਾਉਣ ਲਈ ਅੰਮ੍ਰਿਤਸਰ ਆਈ ਅਤੇ ਉਸ ਨੂੰ ਵਾਪਸ (Japan) ਆਪਣੇ ਨਾਲ ਲੈ ਗਈ। ਫਿਰ ਵੀ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਤਲਾਕ ਤੋਂ ਬਾਅਦ ਉਹ 2007 ‘ਚ ਭਾਰਤ ਪਰਤ ਆਇਆ। ਭਾਰਤ ਆ ਕੇ ਉਸ ਦਾ ਵਿਆਹ ਗੁਰਵਿੰਦਰਜੀਤ ਕੌਰ ਨਾਲ ਹੋਇਆ। ਦੂਜੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਇੱਕ ਬੇਟੀ ਅਵਲੀਨ ਪੰਨੂ ਹੈ।

Exit mobile version