TheUnmute.com

ਅਫਸਾਨਾ ਖਾਨ ਨੇ ਸਾਂਝੀਆਂ ਕੀਤੀਆ ਸਿੱਧੂ ਨਾਲ ਆਪਣੇ ਵਿਆਹ ਦੀਆ ਤਸਵੀਰਾਂ , ਲਿਖਿਆ ਭਾਵੁਕ ਨੋਟ

ਚੰਡੀਗੜ੍ਹ 17 ਨਵੰਬਰ 2022  : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋਣ ਵਾਲੇ ਹਨ ਪਰ ਹਾਲੇ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਖ਼ਾਸ ਕਰਕੇ ਉਹ ਲੋਕ ਮੂਸੇਵਾਲਾ ਨੂੰ ਕਦੇ ਨਹੀਂ ਭੁੱਲ ਸਕਦੇ, ਜੋ ਉਨ੍ਹਾਂ ਦੇ ਬੇਹੱਦ ਕਰੀਬ ਰਹੇ ਸਨ। ਅਜਿਹੇ ਹੀ ਖ਼ਾਸ ਲੋਕਾਂ ‘ਚੋਂ ਇੱਕ ਹੈ ਪੰਜਾਬੀ ਗਾਇਕਾ ਅਫਸਾਨਾ ਖ਼ਾਨ। ਅਫਸਾਨਾ ਰੋਜ਼ਾਨਾ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ। ਇੱਥੋਂ ਤੱਕ ਕਿ ਅਫਸਾਨਾ ਦੇ ਵਿਆਹ ‘ਚ ਵੀ ਸਿੱਧੂ ਸ਼ਾਮਲ ਹੋਏ ਸਨ।

Afsana Khan

ਹਾਲ ਹੀ ‘ਚ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨਾਲ ਇੱਕ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ ਜੋ ਅਫਸਾਨਾ ਦੇ ਵਿਆਹ ਦੀਆਂ ਹਨ।

http://

 

ਪੋਸਟ ਸਾਂਝਾ ਕਰਦੇ ਹੋਏ ਅਫਸਾਨਾ ਨੇ ਲਿਖਿਆ “ਭਰਾ ਦਾ ਬੇ ਸ਼ਰਤ ਪਿਆਰ ਅਨਮੋਲ ਹੈ। ਤੁਸੀਂ ਸਿਰਫ ਮੇਰੇ ਭਰਾ ਨਹੀਂ ਹੋ, ਪਰ ਤੁਸੀਂ ਮੇਰੀ ਆਤਮਾ ਵੀ ਹੋ’ ਹਮੇਸ਼ਾ ਮੈਂ ਬਾਈ ਨੂੰ ਧਮਕੀ ਦਿੰਦੀ ਸੀ ਜੇ ਨਾ ਮੇਰੇ ਕਿਸੇ ਵੀ ਫੰਕਸ਼ਨ ਤੇ ਨਾ ਆਏ ਤਾਂ ਮੈ ਗੁੱਸੇ ਹੋ ਜਾਣਾ,  ਪਰ ਬਾਈ ਹਮੇਸ਼ਾ ਪਹੁੰਚਦਾ ਸੀ ਤੇ ਕਹਿੰਦਾ ਸੀ  ਕਮਲੀ ਜਿਹੀ ਮੇਰੇ ਨਾਲ ਲਾਡਾਈ ਕਰੋਗੀ ..ਬਾਈ ਅਜੇ ਵੀ ਵਾਪਿਸ ਆਜੋ plzzzz

ਉਸ ਨੇ ਅੱਗੇ ਲਿਖਿਆ “ਕਿਸੇ ਵੀ ਵਿਅਕਤੀ ਦੇ ਪਿਆਰ ਦਾ ਖ਼ਾਂ ਨਹੀਂ ਕਰਦਾ। ਵਡਾ ਬਾਈ ਹਮੇਸ਼ਾ ਮੇਰੇ ਦਿਲ ਵਿੱਚ @sidhu_moosewala ❤️
#justiceforsidhumoosewala”

ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਹਾਲੇ ਵੀ ਕਤਲ ਦਾ ਮੁੱਖ ਦੋਸ਼ੀ ਪੁਲਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦੇਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ।

 

Exit mobile version