July 5, 2024 6:03 pm
afsana sidhu

Afsana Khan ਨੇ ਕੀਤੀ Sidhu Moose Wala ਦੇ ਇਨਸਾਫ ਦੀ ਮੰਗ, ਸਾਂਝੀ ਕੀਤੀ ਤਸਵੀਰ

ਚੰਡੀਗੜ੍ਹ 05 ਨਵੰਬਰ 2022: ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ ‘ਚ ਪੁੱਛਗਿੱਛ ਕੀਤੇ ਜਾਣ ਮਗਰੋਂ ਗਾਇਕਾ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਅਫਸਾਨਾ ਖ਼ਾਨ ਨੇ ਮਰਹੂਮ ਗਾਇਕ ਤੇ ਮੂੰਹ ਬੋਲੇ ਭਰਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

ਪਰ ਹੁਣ ਅਫਸਾਨਾ ਖ਼ਾਨ ਨੇ ਸਿੱਧੂ ਦੀ ਯਾਦ ਵਿੱਚ ਕੁਝ ਫੋਟੋਜ਼ ਸਾਂਝੀਆਂ ਕੀਤੀਆ ਹਨ ਜਿਸ ਦੇ ਵਿੱਚ ਉਹ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ । ਇੱਕ ਤਸਵੀਰ ਵਿੱਚ ਉਸ ਨੇ ਸਿੱਧੂ ਤੇ ਸਿੱਧੂ ਦੇ ਮਾਤਾ ਨਾਲ ਤਸਵੀਰ ਸਾਂਝੀ ਕੀਤੀ ।

Afsana

ਦੂਜੇ ਤਸਵੀਰ ਵਿੱਚ ਸਾਜ਼ ਤੇ ਅਫਸਾਨਾ ਦੇ ਵਿਆਹ ਦੀ ਤਸਵੀਰ ਹੈ ਜਿਸ ਵਿੱਚ ਅਫਸਾਨਾ ਨੇ ਲਿਖਿਆ ਮੇਰਾ ਸੋਹਣਾ ਵੀਰ ।