ਚੰਡੀਗੜ੍ਹ 12 ਦਸੰਬਰ 2022: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul) ‘ਚ ਚੀਨੀ ਲੋਕਾਂ ‘ਚ ਮਸ਼ਹੂਰ ਗੈਸਟ ਹਾਊਸ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ ਹੈ। ਸੂਤਰਾਂ ਦੇ ਮੁਤਾਬਕ ਕੁਝ ਅਣਪਛਾਤਿਆਂ ਨੇ ਹੋਟਲ ਦੇ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਕਾਬੁਲ ਦੇ ਸ਼ਹਿਰ-ਏ-ਨੌ ਇਲਾਕੇ ਦੇ ਵਸਨੀਕਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਧਮਾਕੇ ਅਤੇ ਗੋਲੀਬਾਰੀ ਦੀ ਆਵਾਜ਼ ਸੁਣੀ। ਸੁਰੱਖਿਆ ਅਧਿਕਾਰੀਆਂ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਸ ਤੋਂ ਪਹਿਲਾਂ ਅਫਗਾਨਿਸਤਾਨ ‘ਚ 6 ਦਸੰਬਰ ਦੀ ਦੁਪਹਿਰ ਨੂੰ ਜਲਾਲਾਬਾਦ ਸ਼ਹਿਰ ਦੇ ਮਨੀ ਐਕਸਚੇਂਜ ਬਾਜ਼ਾਰ ‘ਚ ਜ਼ਬਰਦਸਤ ਧਮਾਕਾ ਹੋਇਆ ਸੀ। ਜਲਾਲਾਬਾਦ ਅਫਗਾਨਿਸਤਾਨ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸ ਤੋਂ ਪਹਿਲਾਂ ਇਸੇ ਦਿਨ ਉੱਤਰੀ ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਇਕ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਵਾਹਨ ‘ਚ ਜ਼ਬਰਦਸਤ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਕਈ ਜਣਿਆਂ ਦੀ ਮੌਤ ਵੀ ਹੋ ਗਈ ਸੀ।