Afghanistan

ਅਫਗਾਨਿਸਤਾਨ ‘ ਚ ਭਾਰੀ ਬਰਫਬਾਰੀ ਕਾਰਨ 42 ਲੋਕਾਂ ਦੀ ਹੋਈ ਮੌਤ

ਚੰਡੀਗ੍ਹੜ 24 ਜਨਵਰੀ 2022: ਅਫਗਾਨਿਸਤਾਨ (Afghanistan) ਦੇ ਲੋਕਾਂ ਨੂੰ ਭਾਰੀ ਬਰਫਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਮੀਡੀਆ ਨੇ ਦਸਿਆ ਕਿ ਅਫਗਾਨਿਸਤਾਨ (Afghanistan) ਦੇ ਕਈ ਇਲਾਕਿਆਂ ‘ਚ ਭਾਰੀ ਬਰਫਬਾਰੀ ਕਾਰਨ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ, 76 ਜ਼ਖਮੀ ਅਤੇ 2000 ਤੋਂ ਵੱਧ ਘਰ ਤਬਾਹ ਹੋ ਗਏ ਹਨ। ਇਕ ਰਿਪੋਰਟ ਦੇ ਮੁਤਾਬਕ ਦੇਸ਼ ਦੇ 90 ਫੀਸਦੀ ਖੇਤਰ ਨੂੰ ਬਰਫਬਾਰੀ ਜਾਂ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ। ਭਾਰੀ ਬਰਫ਼ਬਾਰੀ ਅਤੇ ਮੀਂਹ ਨੇ ਕਈ ਹਾਈਵੇਅ ਵੀ ਬੰਦ ਕਰ ਦਿੱਤੇ ਹਨ ਅਤੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਵਿੱਚ ਵਿਘਨ ਪਿਆ ਹੈ।

ਅਫਗਾਨਿਸਤਾਨ ਦੇ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਪ੍ਰਭਾਵਿਤ ਲੋਕਾਂ ਤੱਕ ਐਮਰਜੈਂਸੀ ਸਹਾਇਤਾ ਵਧਾ ਦਿੱਤੀ ਗਈ ਹੈ | ਇਸ ਦੌਰਾਨ ਮੰਤਰਾਲੇ ਦੇ ਡਿਪਟੀ ਇਨਾਇਤੁੱਲਾ ਸ਼ੁਜਾ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਕਾਰਨ ਕਈ ਰਾਜਮਾਰਗਾਂ ‘ਤੇ ਫਸੇ ਸੈਂਕੜੇ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।

Scroll to Top