ਅਫਗਾਨਿਸਤਾਨ

ਅਫਗਾਨਿਸਤਾਨ: ਕਾਬੁਲ ‘ਚ ਹੋਇਆ ਬੰਬ ਧਮਾਕਾ, 5 ਲੋਕ ਹੋਏ ਜ਼ਖਮੀ

ਚੰਡੀਗੜ੍ਹ 17 ਫਰਵਰੀ 2022: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਸ਼ਾਮ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ। ਇਹ ਰਿਪੋਰਟ ਪਜਵੋਕ ਅਫਗਾਨ ਨਿਊਜ਼ ਏਜੰਸੀ ਦੁਆਰਾ ਦਿੱਤੀ ਗਈ ਹੈ। ਨਿਊਜ਼ ਏਜੰਸੀ ਨੇ ਟਵੀਟ ਕੀਤਾ ਕਿ ਕਾਬੁਲ ਦੇ ਪੱਛਮੀ ਜ਼ਿਲ੍ਹੇ ਕੋਹਾਟ-ਏ-ਸਾਂਗੀ ‘ਚ ਧਮਾਕਾ ਹੋਇਆ। ਰਿਪੋਰਟ ਮੁਤਾਬਕ ਜ਼ਖਮੀ ਲੋਕਾਂ ਨੂੰ ਇਤਾਲਵੀ ਮਾਨਵਤਾਵਾਦੀ ਐਮਰਜੈਂਸੀ ਸੰਸਥਾ ਦੇ ਹਸਪਤਾਲ ਲਿਜਾਇਆ ਗਿਆ। ਧਮਾਕੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Scroll to Top