ਗੁਰਦੁਆਰਾ ਕਰਤੇ ਪਰਵਾਨ

Afghanistan: ਕਾਬੁਲ ‘ਚ ਗੁਰਦੁਆਰਾ ਕਰਤੇ ਪਰਵਾਨ ਦੇ ਨੇੜੇ ਹੋਇਆ ਬੰਬ ਧਮਾਕਾ

ਚੰਡੀਗੜ੍ਹ 27 ਜੁਲਾਈ 2022: ਇਸ ਸਮੇਂ ਦੀ ਵੱਡੀ ਖ਼ਬਰ ਅਫਗਾਨਿਸਤਾਨ ਦੇ ਕਾਬੁਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦੁਆਰਾ ਕਰਤੇ ਪਰਵਾਨ ਦੇ ਨੇੜੇ ਧਮਾਕਾ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਗੁਰਦੁਆਰਾ ਕਰਤੇ ਪਰਵਾਨ ਦੇ ਨੇੜੇ ਇਕ ਦੁਕਾਨ ‘ਚ ਹੋਇਆ ਹੈ | ਫ਼ਿਲਹਾਲ ਇਸ ਧਮਾਕੇ ‘ਚ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ | ਓਥੇ ਰਹਿੰਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ |

ਜਿਕਰਯੋਗ ਹੈ ਕਿ 18 ਜੂਨ ਨੂੰ ਅਫ਼ਗਾਨਿਸਤਾਨ (Afghanistan) ਕਾਬਲ ਦੇ ਗੁਰਦੁਆਰਾ ਕਰਤੇ ਪਰਵਾਨ ‘ਚ ਅੱਜ ਸਵੇਰ ਅੱਤਵਾਦੀਆਂ ਵਲੋਂ ਹਮਲਾ ਕਰ ਦਿੱਤਾ ਸੀ | ਇਸ ਹਮਲੇ ‘ਚ ਇਕ ਸੁਰੱਖਿਆ ‘ਚ ਤਾਇਨਾਤ ਗਾਰਡ ਦੀ ਮੌਤ ਹੋ ਗਈ ਸੀ ਅਤੇ 2 ਜਣੇ ਗੰਭੀਰ ਜ਼ਖਮੀ ਹੋ ਗਏ ਸਨ | ਗੁਰਦੁਆਰਾ ਕਾਰਤੇ-ਪਰਵਾਨ ਦੇ ਗੇਟ ਦੇ ਬਾਹਰ ਦੋ ਧਮਾਕੇ ਹੋਏ ਸਨ । ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦੋ ਧਮਾਕੇ ਹੋਏ। ਜਿਸਦੇ ਕਾਰਨ ਗੁਰੂਦੁਆਰੇ ਨਾਲ ਲੱਗਦੀਆਂ ਕੁਝ ਦੁਕਾਨਾਂ ਨੂੰ ਅੱਗ ਲੱਗ ਗਈ ਅਤੇ ਅੱਗ ਪੂਰੇ ਕੰਪਲੈਕਸ ਵਿਚ ਫੈਲ ਗਈ ਸੀ ।

Scroll to Top