June 30, 2024 5:36 pm
blast in Afghanistan

Afghanistan: ਕਾਬੁਲ ‘ਚ ਗ੍ਰਹਿ ਮੰਤਰਾਲੇ ਕੋਲ ਬੰਬ ਧਮਾਕਾ, 3 ਜਣਿਆਂ ਦੀ ਮੌਤ

ਚੰਡੀਗੜ੍ਹ 05 ਅਕਤੂਬਰ 2022: ਅਫਗਾਨਿਸਤਾਨ (Afghanistan) ‘ਚ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਵੀ ਬੰਬ ਧਮਾਕਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਬੁਲ ‘ਚ ਗ੍ਰਹਿ ਮੰਤਰਾਲੇ ਦੇ ਦਫਤਰ ਨੇੜੇ ਇਕ ਮਸਜਿਦ ਵਿਚ ਬੁੱਧਵਾਰ ਨੂੰ ਬੰਬ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ।

ਸੂਤਰਾਂ ਦੇ ਮੁਤਾਬਕ ਧਮਾਕੇ ‘ਚ 3 ਜਣਿਆਂ ਦੀ ਮੌਤ ਦੀ ਖ਼ਬਰ ਹੈ ਜਦਕਿ 25 ਜਣੇ ਜ਼ਖਮੀ ਹੋ ਗਏ ਹਨ । ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਅਬਦੁਲ ਨਫਾਈ ਤਾਕੋਰ ਨੇ ਦੱਸਿਆ ਕਿ ਇਹ ਧਮਾਕਾ ਮੰਤਰਾਲੇ ਦੇ ਨੇੜੇ ਸਥਿਤ ਮਸਜਿਦ ‘ਚ ਹੋਇਆ। ਉਨ੍ਹਾਂ ਕਿਹਾ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।  ਪਿਛਲੇ ਹਫਤੇ ਸ਼ੁੱਕਰਵਾਰ ਨੂੰ ਪੱਛਮੀ ਕਾਬੁਲ ਦੇ ਸ਼ਹੀਦ ਮਾਜਰੀ ਰੋਡ ‘ਤੇ ਸਥਿਤ ਸਕੂਲ ‘ਚ ਧਮਾਕਾ ਹੋਇਆ ਸੀ। ਇਸ ‘ਚ 53 ਜਣਿਆਂ ਦੀ ਮੌਤ ਹੋ ਗਈ ਸੀ।