Site icon TheUnmute.com

ਯੁਵਕ ਸੇਵਾਵਾਂ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਬੈਠਕ

Red Ribbon Clubs

ਐਸ.ਏ.ਐਸ.ਨਗਰ, 19 ਸਤੰਬਰ 2023: ਅੱਜ ਸਥਾਨਕ ਚੰਡੀਗੜ੍ਹ ਗਰੁੱਪ ਆਫ ਕਾਲਜਿਜ ਲਾਂਡਰਾ ਵਿਖੇ ਯੁਵਕ ਸੇਵਾਵਾਂ ਵਿਭਾਗ ਵਲੋਂ ਸਹਾਇਕ ਨਿਰਦੇਸ਼ਕ ਡਾ. ਮਲਕੀਤ ਸਿੰਘ ਮਾਨ ਦੀ ਅਗਵਾਈ ‘ਚ ਰੈੱਡ ਰਿਬਨ ਕਲੱਬਾਂ (Red Ribbon Clubs) ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ 55 ਕਾਲਜਾਂ ਦੇ ਨੋਡਲ ਅਫਸਰਾਂ ਅਤੇ ਪੀਅਰ ਐਜੂਕੇਟਡ ਵਿਦਿਆਰਥੀਆਂ ਨੇ ਭਾਗ ਲਿਆ।

ਡਾ. ਮਲਕੀਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਦੂਰ ਰੱਖਣਾ, ਐੱਚ.ਆਈ.ਵੀ. ਤੋਂ ਨਿਯਾਤ ਦਿਵਾਉਣਾ, ਸਵੈਇਛੁਕ ਖੂਨਦਾਨ ਮੁਹਿੰਮ ਨੂੰ ਪ੍ਰਫੁਲਤ ਕਰਨਾ ਅਤੇ ਟੀ.ਵੀ. ਮੁਕਤ ਭਾਰਤ ਅਭਿਆਨ ਵਿੱਚ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦੇਣਾ ਸੀ।

ਹਰੇਕ ਕਾਲਜ ਦਾ ਰੈੱਡ ਰਿਬਨ ਕਲੱਬ (Red Ribbon Clubs) ਪੂਰੇ ਸਾਲ ਵਿੱਚ ਜੋ ਗਤੀਵਿਧੀਆਂ ਕਾਲਜ ਵਿੱਚ ਕਰਵਾਏਗਾ, ਉਸਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਸਮੂਹ ਕਾਲਜਾਂ ਨੂੰ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮਾਂ ਲਈ ਮਾਇਕ ਸਹਾਇਤਾ ਰਾਸ਼ੀ ਵੀ ਜਾਰੀ ਕੀਤੀ ਗਈ। ਰਿਸੋਰਸ ਪਰਸਨ ਦੇ ਤੌਰ ਤੇ ਸ੍ਰੀਮਤੀ ਸੀਮਾ ਮਲਿਕ ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਨੇ ਰੈੱਡ ਰਿਬਨ ਕਲੱਬ ਨੂੰ ਬਣਾਉਣ, ਹੋਂਦ, ਬਣਤਰ, ਸੰਚਾਲਨ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਵਲੋਂ ਕੀਤੀ ਜਾ ਰਹੀ ਰਿਪੋਟਿੰਗ ਦੇ ਸੰਦਰਭ ਵਿੱਚ ਇੰਸਟਾਗ੍ਰਾਮ, ਫੇਸ ਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡਿਆ ਚੈਨਲਾਂ ਬਾਰੇ ਜਾਣਕਾਰੀ ਦਿੱਤੀ। ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮੁੱਖ ਦਫਤਰ ਵਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।

ਇਸ ਮੌਕੇ ਸਤੀਸ਼ ਕੁਮਾਰ ਨੋਡਲ ਅਫਸਰ ਸੀ.ਜੀ.ਸੀ. ਲਾਂਡਰਾ ਵਲੋਂ ਵਿਦਿਆਰਥੀਆਂ ਨੂੰ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਵਲੋਂ ਚਲਾਈ ਜਾ ਰਹੀ ਹੈਲਪ ਲਾਈਨ ਨੰਬਰਾਂ ਦੇ ਸਬੰਧ ਵਿੱਚ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਗਗਨਦੀਪ ਕੌਰ ਭੁੱਲਰ ਡੀਨ ਕਾਲਜਿਜ਼ ਸੀ.ਜੀ.ਸੀ. ਲਾਂਡਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਤੋਂ ਸ.ਮਨਿੰਦਰਪਾਲ ਸਿੰਘ ਗਿੱਲ, ਵੇਦ ਪ੍ਰਕਾਸ਼, ਸ. ਗੁਰਦੀਪ ਸਿੰਘ, ਸ੍ਰੀਮਤੀ ਪੂਜਾ,ਨੀਤਿਨ ਕੁਮਾਰ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਤੇਜਿੰਦਰ ਕੌਰ, ਸ. ਰਾਜਿੰਦਰ ਸਿੰਘ ਆਦਿ ਨੋਡਲ ਅਫਸਰਾਂ ਅਤੇ ਸ੍ਰੀਮਤੀ ਚਰਨਜੀਤ ਕੌਰ, ਸ. ਜਗਤਾਰ ਸਿੰਘ ਸਟਾਫ ਮੈਂਬਰਾਂ ਨੇ ਹਿੱਸਾ ਲਿਆ।

Exit mobile version