Site icon TheUnmute.com – Punjabi News

ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਮੁਹੰਮਦ ਮੁਈਜ਼ੂ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ

ਮਾਲਦੀਵ

ਚੰਡੀਗੜ੍ਹ, 25 ਮਾਰਚ 2024: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਸਾਬਕਾ ਰਾਸ਼ਟਰਪਤੀ ਸੋਲਿਹ ਨੇ ਦਿੱਤੀ ਹੈ। ਸੋਲਿਹ ਨੇ ਕਿਹਾ ਹੈ ਕਿ ਮੁਈਜ਼ੂ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ ਅਤੇ ਭਾਰਤ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ। ਸੋਲਿਹ ਦੀ ਇਹ ਟਿੱਪਣੀ ਮਾਲਦੀਵ ਦੀ ਉਸ ਅਪੀਲ ‘ਤੇ ਹੈ ਜਿਸ ‘ਚ ਮੁਈਜ਼ੂ ਸਰਕਾਰ ਨੇ ਭਾਰਤ ਨੂੰ ਕਰਜ਼ੇ ‘ਚ ਰਾਹਤ ਦੇਣ ਦੀ ਅਪੀਲ ਕੀਤੀ ਸੀ।

ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੁਈਜ਼ੂ ਨੇ ਕਿਹਾ ਕਿ ਮਾਲਦੀਵ ਦੀਆਂ ਆਰਥਿਕ ਸਮੱਸਿਆਵਾਂ ਭਾਰਤ ਕਾਰਨ ਨਹੀਂ ਹਨ। ਸੋਲਿਹ ਨੇ ਕਿਹਾ ਕਿ ਮਾਲਦੀਵ ‘ਤੇ ਚੀਨ ਦਾ ਕਰਜ਼ਾ 18 ਅਰਬ ਡਾਲਰ ਯਾਨੀ 1 ਲੱਖ ਕਰੋੜ ਰੁਪਏ ਹੈ। ਜਦੋਂ ਕਿ ਭਾਰਤ ਤੋਂ ਲਿਆ ਗਿਆ ਕਰਜ਼ਾ ਸਿਰਫ਼ 6 ਅਰਬ ਡਾਲਰ ਯਾਨੀ 66 ਹਜ਼ਾਰ ਕਰੋੜ ਰੁਪਏ ਹੈ। ਸੋਲਿਹ ਨੇ ਇਹ ਵੀ ਕਿਹਾ ਕਿ ਹੁਣ ਮੁਈਜ਼ੂ ਨੇ ਸਥਿਤੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ।