Site icon TheUnmute.com

ਥਾਣਾ ਭੁਲੱਥ ਵਿਖੇ ਤਾਇਨਾਤ ਵਧੀਕ SHO ਸੁਰਜੀਤ ਸਿੰਘ ਦੀ ਸੜਕ ਹਾਦਸੇ ‘ਚ ਮੌਤ

Bhulath Police Station

ਚੰਡੀਗੜ੍ਹ, 27 ਸਤੰਬਰ 2023: ਥਾਣਾ ਭੁਲੱਥ (Bhulath Police Station) ਵਿਖੇ ਤਾਇਨਾਤ ਵਧੀਕ ਐਸ.ਐਚ.ਓ. ਸੁਰਜੀਤ ਸਿੰਘ ਦੀ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਇੰਸਪੈਕਟਰ ਸੁਰਜੀਤ ਸਿੰਘ ਭੁਲੱਥ ਥਾਣੇ ਵਿੱਚ ਐਡੀਸ਼ਨਲ ਐਸ.ਐਚ.ਓ ਵਜੋਂ ਤਾਇਨਾਤ ਸਨ ।

ਇਸ ਸਬੰਧੀ ਥਾਣਾ ਭੁਲੱਥ ਦੇ ਐਸ.ਐਚ.ਓ. ਗੌਰਵ ਧੀਰ ਨੇ ਦੱਸਿਆ ਕਿ ਸਬ-ਇੰਸਪੈਕਟਰ ਸੁਰਜੀਤ ਸਿੰਘ ਬੀਤੀ 26 ਸਤੰਬਰ ਨੂੰ ਡਿਊਟੀ ‘ਤੇ ਦੇਰ ਸ਼ਾਮ ਗਸ਼ਤ ‘ਤੇ ਸਨ, ਜਦੋਂ ਸ਼ਾਮ 7:30 ਵਜੇ ਦੇ ਕਰੀਬ ਭੁਲੱਥ ਤੋਂ ਕਰਤਾਰਪੁਰ ਰੋਡ ‘ਤੇ ਪਿੰਡ ਰਾਮਗੜ੍ਹ ਨੇੜੇ ਸੜਕ ਤੋਂ ਲੰਘ ਰਹੇ ਇਕ ਪਸ਼ੂ ਨੂੰ ਬਚਾਉਂਦੇ ਹੋਏ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ | ਇਸ ਕਾਰਨ ਸਬ-ਇੰਸਪੈਕਟਰ ਸੁਰਜੀਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

Exit mobile version