Special Task Force

ਸਪੈਸ਼ਲ ਟਾਸਕ ਫ਼ੋਰਸ ਵਲੋਂ ਐਡੀਸ਼ਨਲ ਐੱਸ.ਐੱਚ.ਓ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ

ਚੰਡੀਗੜ੍ਹ 29 ਜੁਲਾਈ 2022: ਅਮ੍ਰਿਤਸਰ ਦੀ ਸਪੈਸ਼ਲ ਟਾਸਕ ਫ਼ੋਰਸ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸਾਂਝੇ ਆਪਰੇਸ਼ਨ ਦੌਰਾਨ ਥਾਣਾ ਲੋਪੋਕੇ ਦੇ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ ਨੂੰ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਬਲਾਸਟ ਤੋਂ ਬਾਅਦ ਜਾਂਚ ’ਚ ਜੁਟੀ ਸਪੈਸ਼ਲ ਟਾਸਕ ਫ਼ੋਰਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਜਿਸ ’ਤੇ ਆਈ. ਐੱਸ. ਆਈ. ਏਜੰਟ ਦੇ ਤੌਰ ’ਤੇ ਕੰਮ ਕਰਨ ਵਾਲੇ ਪ੍ਰਮੁੱਖ ਸਿੰਘ ਅਤੇ ਉਸ ਦੇ ਸਾਥੀ ਦਿਲਬਾਗ ਬਾਗੋਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸਦਰ ਨਾਲ ਜਾਂਚ ਦੌਰਾਨ ਮੁਖੀ ਦਾ ਕਹਿਣਾ ਹੈ ਕਿ ਉਸ ਨੇ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ ਨੂੰ 10 ਲੱਖ ਦੀ ਪ੍ਰੋਡਕਸ਼ਨ ਮਨੀ ਦੇ ਤੌਰ ’ਤੇ ਦਿੱਤੇ ਹੋਏ ਹਨ ਤਾਂਕਿ ਪੁਲਿਸ ਉਸ ਨੂੰ ਵਾਰ-ਵਾਰ ਤੰਗ ਨਾ ਕਰੇ। ਇਸ ਖ਼ੁਲਾਸੇ ਤੋਂ ਬਾਅਦ ਐੱਸ. ਟੀ. ਐੱਫ਼. ਨੇ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ।

Scroll to Top