ਚੰਡੀਗੜ੍ਹ, 14 ਫਰਵਰੀ 2023: ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਬੀਬੀਸੀ (BBC) ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਸਰਵੇਖਣ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 2002 ਦੇ ਗੁਜਰਾਤ ਦੰਗਿਆਂ ‘ਤੇ ਡਾਕੂਮੈਂਟਰੀ ਬਣਾਉਣ ਤੋਂ ਬਾਅਦ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਲਈ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਤੋਂ ਲੈ ਕੇ ਟੀਐਮਸੀ ਨੇਤਾ ਮਹੂਆ ਮੋਇਤਰਾ ਤੱਕ, ਵੱਡੇ ਨੇਤਾਵਾਂ ਨੇ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤੰਜ ਕੱਸਿਆ |
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਮਾਮਲੇ ‘ਤੇ ਕਿਹਾ, “ਇੱਥੇ ਅਸੀਂ ਅਡਾਨੀ ਦੇ ਮਾਮਲੇ ‘ਚ ਜੇਪੀਸੀ ਦੀ ਮੰਗ ਕਰ ਰਹੇ ਹਾਂ ਅਤੇ ਉੱਥੇ ਹੀ ਸਰਕਾਰ ਬੀਬੀਸੀ ਦੇ ਪਿੱਛੇ ਪੜੀ ਹੈ।” ਉਨ੍ਹਾਂ ਨੇ ਅੱਗੇ ਲਿਖਿਆ, “ਵਿਨਾਸ਼ਕਾਲੇ ਵਿਪਰੀਤ ਬੁੱਧੀ”
ਤ੍ਰਿਣਮੂਲ ਕਾਂਗਰਸ ਨੇਤਾ ਮਹੂਆ ਮੋਇਤਰਾ ਨੇ ਟਵਿੱਟਰ ‘ਤੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਕਿਹਾ, “ਬੀਬੀਸੀ (BBC) ਦੇ ਦਿੱਲੀ ਦਫ਼ਤਰ ‘ਤੇ ਛਾਪੇਮਾਰੀ ਦੀ ਖ਼ਬਰ ਹੈ ਸੱਚਮੁੱਚ ਹੈ ? ਇਹ ਉਮੀਦ ਨਹੀਂ ਸੀ ਕੀਤੀ …
ਦੂਜੇ ਪਾਸੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਬੀਬੀਸੀ ਦਫ਼ਤਰ ‘ਤੇ ਛਾਪੇਮਾਰੀ ਦਾ ਕਾਰਨ ਸਾਫ਼ ਹੈ। ਭਾਰਤ ਸਰਕਾਰ ਸੱਚ ਬੋਲਣ ਵਾਲਿਆਂ ਦੇ ਪਿੱਛੇ ਪੈ ਗਈ ਹੈ | ਭਾਵੇਂ ਉਹ ਸਿਆਸਤਦਾਨ, ਮੀਡੀਆ, ਕਾਰਕੁਨ ਜਾਂ ਕੋਈ ਵੀ ਹੋਵੇ |