Site icon TheUnmute.com

Smriti Biswas:ਅਦਾਕਾਰਾ ਸਮ੍ਰਿਤੀ ਬਿਸਵਾਸ ਦਾ 100 ਸਾਲ ਦੀ ਉਮਰ ‘ਚ ਦਿਹਾਂਤ, ਜਾਣੋ ਉਨ੍ਹਾਂ ਦਾ ਫ਼ਿਲਮੀ ਸਫ਼ਰ

Smriti Biswas

ਚੰਡੀਗੜ੍ਹ, 4 ਜੁਲਾਈ 2024: ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ (Smriti Biswas) ਦਾ ਅੱਜ ਦਿਹਾਂਤ ਹੋ ਗਿਆ | ਮਿਲੀ ਜਾਣਕਾਰੀ ਮੁਤਾਬਕ ਸਮ੍ਰਿਤੀ ਨੇ ਨਾਸਿਕ ਵਿਖੇ ਆਪਣੀ ਰਿਹਾਇਸ਼ ‘ਤੇ 100 ਸਾਲ ਦੀ ਉਮਰ ‘ਚ ਆਖਰੀ ਸ਼ਾਹ ਲਏ |ਸਮ੍ਰਿਤੀ ਬਿਸਵਾਸ ਦਾ ਜਨਮ 17 ਫਰਵਰੀ 1924 ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਹੋਇਆ ਸੀ | ਬਿਸਵਾਸ ਨੇ ਇਸ ਸਾਲ ਦੇ ਸ਼ੁਰੂ ‘ਚ ਆਪਣਾ 100ਵਾਂ ਜਨਮਦਿਨ ਮਨਾਇਆ ਸੀ। ਉਹ ਆਪਣੇ ਆਖ਼ਰੀ ਸਾਲ ਨਾਸਿਕ ਰੋਡ ਇਲਾਕੇ ਵਿੱਚ ਕਿਰਾਏ ਦੇ ਇੱਕ ਕਮਰੇ ਦੇ ਸਧਾਰਨ ਫਲੈਟ ‘ਚ ਰਹਿ ਰਹੇ ਸਨ ।

ਸਮ੍ਰਿਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਸਿਨੇਮਾ ‘ਚ ਉਨ੍ਹਾਂ ਸਫ਼ਰ 1930 ‘ਚ ਬੰਗਾਲੀ ਫਿਲਮ “ਸੰਧਿਆ” ਨਾਲ ਸ਼ੁਰੂ ਹੋਇਆ ਸੀ | ਇਸਦੇ ਨਾਲ ਹੀ ਉਨ੍ਹਾਂ ਨੇ ਬਹੁਤ ਸਾਰੀਆਂ ਹਿੰਦੀ, ਬੰਗਾਲੀ ਅਤੇ ਮਰਾਠੀ ਫਿਲਮਾਂ ‘ਚ ਕੰਮ ਕੀਤਾ | ਉਨ੍ਹਾਂ ਦੀ ਆਖਰੀ ਹਿੰਦੀ ਫਿਲਮ 1960 ‘ਚ “ਮਾਡਲ ਗਰਲ” ਸੀ। ਫਿਲਮ ਨਿਰਮਾਤਾ ਐਸ ਡੀ ਨਾਰੰਗ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੇ ਸਿਨੇਮਾ ਜਗਤ ਨੂੰ ਛੱਡ ਦਿੱਤਾ ਸੀ ਅਤੇ ਆਪਣੇ ਘਰਵਾਲੇ ਦੀ ਮੌਤ ਤੋਂ ਬਾਅਦ ਨਾਸਿਕ ਚਲੀ ਗਈ ਸੀ ।

ਇਸਦੇ ਨਾਲ ਹੀ ਉਨ੍ਹਾਂ (Smriti Biswas) ਨੇ ‘ਬਾਪ ਰੇ ਬਾਪ’, ‘ਦਿੱਲੀ ਕੀ ਠੱਗ’, ‘ਭਾਗਮ-ਭਾਗ’, ‘ਮਾਡਲ ਗਰਲ‘, ‘ਨੇਕ ਦਿਲ’ ਅਤੇ ‘ਅਪਰਾਜਿਤਾ’ ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਸਨ। ਸਮ੍ਰਿਤੀ ਬਿਸਵਾਸ ਨੇ ਆਪਣੇ ਫ਼ਿਲਮੀ ਕਰੀਅਰ ‘ਚ ਹਿੰਦੀ, ਮਰਾਠੀ ਅਤੇ ਬੰਗਾਲੀ ਫਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ਕਿਸ਼ੋਰ ਕੁਮਾਰ, ਬਲਰਾਜ ਸਾਹਨੀ, ਗੁਰੂ ਦੱਤ, ਵੀ ਸ਼ਾਂਤਾਰਾਮ, ਮ੍ਰਿਣਾਲ ਸੇਨ, ਬਿਮਲ ਰਾਏ, ਬੀ ਆਰ ਚੋਪੜਾ, ਦੇਵ ਆਨੰਦ ਅਤੇ ਰਾਜ ਕਪੂਰ ਵਰਗੇ ਸਿਨੇਮਾ ਦੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ।

Exit mobile version