Site icon TheUnmute.com

ਅਦਾਕਾਰਾ ਬਾਣੀ ਸੰਧੂ ਨੇ ਆਪਣੇ ਫਾਊਂਡੇਸ਼ਨ ਸੰਸਥਾ ‘ਚ ਬੱਚਿਆਂ ਨਾਲ ਕੀਤੀ ਸਪੈਸ਼ਲ ਪਾਰਟੀ

Bani Sandhu

ਚੰਡੀਗੜ੍ਹ, 07 ਜੂਨ 2023: ਪੰਜਾਬੀ ਫਿਲਮ ‘ਮੈਡਲ’ ਦੀ ਅਦਾਕਾਰਾ ਬਾਣੀ ਸੰਧੂ (Bani Sandhu) ਅੱਜ ਆਪਣੇ ਫਾਊਂਡੇਸ਼ਨ ਸੰਸਥਾ ਵਿੱਚ ਬੱਚਿਆਂ ਨੂੰ ਮਿਲਣ ਆਏ | ਇਸ ਮੌਕੇ ਉਹਨਾਂ ਵੱਲੋਂ ਬੱਚਿਆਂ ਨੂੰ ਸਪੈਸ਼ਲ ਪਾਰਟੀ ਦਿੱਤੀ ਗਈ।

ਹਾਲ ਹੀ ‘ਚ ਪੰਜਾਬੀ ਫਿਲਮ ‘ਮੈਡਲ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਇਸ ਫਿਲਮ ‘ਚ ਬਾਣੀ ਆਪਣੇ ਕੋ-ਐਕਟਰ ਜੈ ਰੰਧਾਵਾ ਹਨ । ਫਿਲਮ ਨੂੰ ਭਾਰਤ ਖਾਸ ਕਰਕੇ ਪੰਜਾਬ, ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਤਕਰੀਬਨ ਸਾਰੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਇੱਕ ਕਾਬਲ ਸਟੂਡੈਂਟ ਦੇ ਗੈਂਗਸਟਰ ਬਣਨ ਦੀ ਕਹਾਣੀ ਤੇ ਬਾਣੀ ਦਾ ਡੈਬਿਉ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ।

ਇਸਦੇ ਨਾਲ ਹੀ ਇਹ ਫਿਲਮ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪਹਿਲੇ ਹਫਤੇ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਰਿਲੀਜ਼ ਦੇ ਪਹਿਲੇ ਹੀ ਹਫਤੇ ਇਸ ਫਿਲਮ ਨੇ ਢਾਈ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

Exit mobile version