July 2, 2024 10:06 pm

ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ 10 ਜਨਵਰੀ 2022:ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ (Malvika Sood) ਕਾਂਗਰਸ (Congress) ‘ਚ ਸ਼ਾਮਿਲ ਹੋ ਗਏ ਹਨ | ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਲਵਿਕਾ ਸੂਦ ਸੱਚਰ ਦੇ ਘਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਲਾਈਵ ਕਾਨਫਰੰਸ ਦੌਰਾਨ ਮਾਲਵਿਕਾ ਦੇ ਕਾਂਗਰਸ ‘ਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ।

ਸੀ. ਐੱਮ. ਚੰਨੀ ਨੇ ਇਸ ਦੌਰਾਨ ਕਿਹਾ ਕਿ, ਸੋਨੂੰ ਸੂਦ ਨੇ ਮੋਗਾ ਸ਼ਹਿਰ ਅਤੇ ਪੰਜਾਬ ਦਾ ਪੂਰੀ ਦੁਨੀਆਂ ‘ਚ ਨਾਂ ਰੋਸ਼ਨ ਕੀਤਾ ਹੈ। ਉਥੇ ਹੀ ਨਵਜੋਤ ਸਿੱਧੂ ਨੇ ਕਿਹਾ, ‘ਨੇਕ ਲੜਕੀ ਨਾਮਵਰ ਪਰਿਵਾਰ ਦੀ ਹੈ। ਮਾਲਵਿਕਾ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਐੱਨ. ਜੀ. ਓ. ਚਲਾਇਆ।ਦੱਸ ਦਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਇਸ ਦੌਰਾਨ ਸੀ. ਐੱਮ. ਚੰਨੀ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ, ਚਰਨਜੀਤ ਸਿੰਘ ਚੰਨੀ ਨੇ ਪੰਜਾਬ ‘ਚ ਕਈ ਅਜਿਹੇ ਕੰਮ ਕੀਤੇ ਹਨ, ਜਿਸ ਕਾਰਨ ਉਨ੍ਹਾਂ ਦਾ ਨਾਂ ਹਰ ਇਨਸਾਨ ਦੀ ਜੁਬਾਨ ‘ਤੇ ਹੈ।