ਚੰਡੀਗੜ੍ਹ, 21 ਜਨਵਰੀ, 2025: ਅਦਾਕਾਰ ਸੈਫ ਅਲੀ ਖਾਨ (Saif Ali Khan) ਨੂੰ 5 ਦਿਨਾਂ ਬਾਅਦ ਮੰਗਲਵਾਰ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਕਰਯੋਗ ਹੈ ਕਿ 15 ਜਨਵਰੀ ਦੀ ਰਾਤ ਨੂੰ ਕਰੀਬ 2.30 ਵਜੇ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ । ਇਸ ਹਮਲੇ ‘ਸੀ ਸੈਫ਼ ਅਲੀ ਖਾਨ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ‘ਚ ਗੰਭੀਰ ਸੱਟਾਂ ਲੱਗੀਆਂ ਸਨ।
ਸੈਫ਼ ਅਜੇ ਹਸਪਤਾਲ ਤੋਂ ਬਾਹਰ ਨਹੀਂ ਆਏ। ਸੈਫ ਦੇ ਨਾਲ ਧੀ ਸਾਰਾ ਅਲੀ ਖਾਨ ਅਤੇ ਮਾਂ ਸ਼ਰਮੀਲਾ ਟੈਗੋਰ ਮੌਜੂਦ ਹਨ। ਕਰੀਨਾ ਵੀ ਕੁਝ ਸਮਾਂ ਪਹਿਲਾਂ ਹਸਪਤਾਲ ਪਹੁੰਚੀ ਸੀ ਅਤੇ ਮੁਲਾਕਾਤ ਤੋਂ ਬਾਅਦ ਆਪਣੇ ਘਰ ਲਈ ਰਵਾਨਾ ਹੋਣਗੇ। ਸ਼ਰਮੀਲਾ ਅਤੇ ਸਾਰਾ ਸੈਫ ਦੇ ਨਾਲ ਹਨ।
ਜਿਕਰਯੋਗ ਹੈ ਕਿ 16 ਜਨਵਰੀ ਨੂੰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ‘ਚ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਨੇ ਦੱਸਿਆ ਕਿ ਹਮਲੇ ‘ਚ ਸੈਫ਼ ਨੂੰ ਤਿੰਨ ਥਾਵਾਂ ‘ਤੇ ਸੱਟਾਂ ਲੱਗੀਆਂ ਹਨ। ਹੱਥ ‘ਚ ਦੋ ਸੱਟਾਂ, ਇੱਕ ਗਰਦਨ ਦੇ ਸੱਜੇ ਪਾਸੇ ਅਤੇ ਇਸ ਤੋਂ ਇਲਾਵਾ ਰੀੜ੍ਹ ਦੀ ਹੱਡੀ ‘ਚ ਇੱਕ ਗੰਭੀਰ ਸੱਟ ਲੱਗੀ। ਇਸ ਵੇਲੇ ਸੈਫ ਖ਼ਤਰੇ ਤੋਂ ਬਾਹਰ ਹੈ।
ਸੈਫ ਅਲੀ ਖਾਨ (Saif Ali Khan) ਦੀ ਸਰਜਰੀ ਦੌਰਾਨ ਡਾਕਟਰਾਂ ਨੇ ਉਸਦੀ ਰੀੜ੍ਹ ਦੀ ਹੱਡੀ ‘ਚ ਫਸੀ ਇੱਕ ਨੁਕੀਲੀ ਚੀਜ਼ ਨੂੰ ਕੱਢ ਦਿੱਤਾ। ਸਰਜਰੀ ਤੋਂ ਬਾਅਦ ਸੈਫ ਅਲੀ ਖਾਨ ਨੂੰ 17 ਜਨਵਰੀ ਨੂੰ ਆਈਸੀਯੂ ‘ਚ ਸ਼ਿਫਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸਨੂੰ ਇੱਕ ਆਮ ਕਮਰੇ ‘ਚ ਸ਼ਿਫਟ ਕਰ ਦਿੱਤਾ ਗਿਆ। ਲਗਭਗ ਪੰਜ ਦਿਨਾਂ ਬਾਅਦ ਸੈਫ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਵੇਲੇ ਉਸਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਸੈਫ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਉਸਨੂੰ ਲੈਣ ਲਈ ਹਸਪਤਾਲ ਪਹੁੰਚੀ।
ਪੁਲਿਸ ਹਮਲੇ ਦੀ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਐਤਵਾਰ ਨੂੰ ਪੁਲਿਸ ਨੇ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਨੂੰ ਠਾਣੇ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ, ਮੁਲਜਮ ਬੰਗਲਾਦੇਸ਼ ਦਾ ਨਾਗਰਿਕ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ‘ਚ ਦਾਖਲ ਹੋਇਆ ਸੀ। 30 ਸਾਲਾ ਸ਼ਹਿਜ਼ਾਦ ਚੋਰੀ ਕਰਨ ਦੇ ਇਰਾਦੇ ਨਾਲ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ।
Read More: Saif Ali Khan: ਸੈਫ ਅਲੀ ਖਾਨ ‘ਤੇ ਹ.ਮ.ਲੇ ਮਾਮਲੇ ‘ਚ ਸ਼ੱਕੀ ਨੌਜਵਾਨ ਨੂੰ ਹਿਰਾਸਤ ‘ਚ ਲਿਆ, ਪੁੱਛਗਿੱਛ ਜਾਰੀ