ਲਾਹੌਰ 30 ਜਨਵਰੀ 2022 : ਭਾਰਤੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ (Gippy Grewal ) ਨੂੰ ਸ਼ੁੱਕਰਵਾਰ ਨੂੰ ਅਟਾਰੀ ਸਰਹੱਦ ‘ਤੇ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੋਕੇ ਜਾਣ ਤੋਂ ਬਾਅਦ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਵੈਕੂਈ ਪ੍ਰੋਪਰਾਈਟਰੀ ਟਰੱਸਟ ਬੋਰਡ ਦੇ ਸੂਤਰਾਂ ਅਨੁਸਾਰ ਗਾਇਕ ਨੂੰ ਸਰਹੱਦ ‘ਤੇ ਪ੍ਰਾਪਤ ਕਰਨ ਲਈ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਉਹ ਕਰਤਾਰਪੁਰ ਜਾ ਰਿਹਾ ਸੀ।
ਦਰਅਸਲ ਪਾਕਿਸਤਾਨੀ ਦੇ ਡਾਨ ਨਿਊਜ਼ ਦੇ ਹਵਾਲੇ ਤੋਂ ਆਈ ਖ਼ਬਰ ‘ਚ ਇਹ ਦੱਸਿਆ ਗਿਆ ਕਿ ਇਵੈਕਿਊਈ ਪ੍ਰੋਪਰਾਇਟੀ ਟਰੱਸਟ ਬੋਰਡ ਦੇ ਸੂਤਰਾਂ ਮੁਤਾਬਕ ਸਰਹੱਦ ‘ਤੇ ਗਾਇਕ ਦੇ ਸਵਾਗਤ ਦੀ ਵੀ ਵਿਵਸਥਾ ਕੀਤੀ ਗਈ ਸੀ ਕਿਉਂਕਿ ਉਹ ਕਰਤਾਰਪੁਰ ਜਾਣ ਵਾਲੇ ਸਨ। ਉਨ੍ਹਾਂ ਨੂੰ ਸਵੇਰੇ 9.30 ਵਜੇ ਕਰਤਾਰਪੁਰ (ਨਰੋਵਾਰ) ਜਾਣਾ ਸੀ ਅਤੇ ਦੁਪਿਹਰ 3.30 ਵਜੇ ਲਾਹੌਰ ਵਾਪਸ ਆਉਣਾ ਸੀ। ਬਾਅਦ ‘ਚ ਗਿੱਪੀ ਨੂੰ ਗਰਵਨਰ ਹਾਊਸ ‘ਚ ਇਕ ਸਵਾਗਤ ਸਮਾਰੋਹ ‘ਚ ਸ਼ਾਮਲ ਹੋਣਾ ਸੀ। 29 ਜਨਵਰੀ ਨੂੰ ਭਾਰਤ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਨਨਕਾਣਾ ਸਾਹਿਬ ਵੀ ਜਾਣਾ ਸੀ।
ਰਿਪੋਰਟ ਅਨੁਸਾਰ ਗਿੱਪੀ ਗਰੇਵਾਲ ਨੂੰ ਵਾਗਹਾ ਬਾਰਡਰ ਦੇ ਰਾਹੀਂ ਦੋ ਦਿਨੀਂ ਯਾਤਰਾ ‘ਤੇ 6-7 ਦੂਜੇ ਲੋਕਾਂ ਦੇ ਨਾਲ ਪਾਕਿਸਤਾਨ ‘ਚ ਪ੍ਰਵੇਸ਼ ਕਰਨਾ ਸੀ ਪਰ ਉਨ੍ਹਾਂ ਨੂੰ ਅਟਾਰੀ ਚੈੱਕ ਪੋਸਟ ‘ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਹੌਰ ‘ਚ ਗੁਰਦੁਆਰਾ ਦਰਬਾਰ ਸਾਹਿਬ ਦਾ ਦੌਰਾ ਕਰਨਾ ਸੀ ਅਤੇ ਫਿਰ ਉਨ੍ਹਾਂ ਨੇ ਗਵਰਨਰ ਹਾਊਸ ਮੀਟਿੰਗਾਂ ਕਰਨੀਆਂ ਸਨ, ਅਗਲੇ ਦਿਨ ਉਨ੍ਹਾਂ ਨੇ ਸਿੱਖ ਧਾਰਮਿਕ ਸਥਾਨ ‘ਤੇ ਸਨਮਾਨ ਦੇਣ ਲਈ ਨਨਕਾਣਾ ਸਾਹਿਬ ਦੇ ਲਈ ਰਵਾਨਾ ਹੋਣਾ ਸੀ।