Site icon TheUnmute.com

ਵੋਟ ਪੋਲਿੰਗ ਦੇ 70 ਫੀਸਦੀ ਤੋਂ ਪਾਰ ਦੇ ਟੀਚੇ ਨੂੰ ਪ੍ਰਾਪਤ ਕਰਨ ਤੇ ਵੋਟਿੰਗ ਪ੍ਰਤੀਸ਼ਤਾ ਨੂੰ ਵਧਾਉਣ ਦੇ ਉਦੇਸ਼ ਤਹਿਤ ਗਤੀਵਿਧੀਆਂ ਜਾਰੀ

Vote polling

ਫਾਜ਼ਿਲਕਾ 9 ਅਪ੍ਰੈਲ 2024: ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ-ਕਮ- ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਹਾਇਕ ਚੋਣਕਾਰ ਅਫਸਰਾਂ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਦੇ ਮਦੇਨਜਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ਲਗਾਤਾਰ ਸਵੀਪ ਪ੍ਰੋਜੈਕਟ ਤਹਿਤ ਵੋਟਾਂ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਵੋਟ ਪੋਲਿੰਗ (Vote polling) ਦੇ 70 ਫੀਸਦੀ ਤੋਂ ਪਾਰ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ ਅਤੇ ਵੋਟਿੰਗ ਪ੍ਰਤੀਸ਼ਤਾ ਨੂੰ ਵਧਾਉਣਾ ਹੈ।

ਵਿਧਾਨ ਸਭਾ ਹਲਕਿਆਂ ਦੀ ਸਵੀਪ ਇੰਚਾਰਜ ਟੀਮਾਂ ਵੱਲੋਂ ਲਗਾਤਾਰ ਸਕੂਲਾਂ, ਸੱਥਾਂ, ਸਾਂਝੀਆਂ ਥਾਵਾਂ ਅਤੇ ਇਕਠ ਵਾਲੀਆਂ ਜਗ੍ਹਾਂ ‘ਤੇ ਪਹੁੰਚ ਕਰਕੇ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਅੰਦਰ ਵੋਟਾਂ (Vote polling) ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਲੋਕਾਂ, ਨੌਜਵਾਨਾ, ਵਿਦਿਆਰਥੀਆਂ ਨੂੰ ਵੋਟਾਂ ਦੇ ਅਧਿਕਾਰ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਕੀਮਤੀ ਵੋਟ ਦੇ ਇਸਤੇਮਾਲ ਕਰਨ ਤੋਂ ਵਾਂਝਾ ਨਾ ਰਹਿਣ।

ਇਸੇ ਲੜੀ ਤਹਿਤ ਹਲਕਾ ਜਲਾਲਾਬਾਦ-79 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟਰੇਟ ਸ. ਬਲਕਰਨ ਸਿੰਘ ਅਤੇ ਅਬੋਹਰ -81 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ  ਪੰਕਜ ਕੁਮਾਰ ਬਾਸਲ ਦੀ ਯੋਗ ਅਗਵਾਈ ਹੇਠ ਕ੍ਰਮਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬੁਧੋ ਕੇ ਤੇ ਸਰਕਾਰੀ ਮਾਡਲ ਹਾਈ ਸਮਾਰਟ ਸਕੂਲ ਅਬੋਹਰ ਦੇ ਵਿਦਿਆਰਥੀਆਂ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਹੁੰ ਵੀ ਚੁਕਵਾਈ ਗਈ ਕਿ ਉਹ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ।

ਇਸ ਤਹਿਤ ਸਕੂਲੀ ਵਿਦਿਆਰਥੀਆਂ ਨੇ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਮਾਪਿਆਂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਆਲੇ-ਦੁਆਲੇ ਸਾਰਿਆਂ ਨੂੰ ਜਾਗਰੂਕ ਕਰਨਗੇ ਕਿ ਵੋਟਾਂ ਵਾਲੇ ਦਿਨ ਉਹ ਪਹਿਲ ਦੇ ਆਧਾਰ ‘ਤੇ ਬੂਥਾਂ ‘ਤੇ ਜਾ ਕੇ ਆਪਣੀ ਵੋਟ ਦੀ ਵਰਤੋਂ ਕਰਨ ਤੇ ਲੋਕਤਾਂਤਰਿਕ ਸਰਕਾਰ ਨੂੰ ਚੁਣਨ ਵਿਚ ਆਪਣੀ ਭਾਗੀਦਾਰੀ ਪਾਉਣ। ਵਿਦਿਆਰਥੀਆਂ ਵੱਲੋਂ ਵੋਟਰ ਸਿਗਨੇਚਰ ਮੁਹਿੰਮ ਦੌਰਾਨ ਸਾਈਨ ਕਰਕੇ ਵੋਟਰ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਕਰਨ ਦਾ ਭਰੋਸਾ ਪ੍ਰਗਟਾਇਆ ਗਿਆ।

Exit mobile version