Site icon TheUnmute.com

ਵਿਕਾਸਸ਼ੀਲ ਇੰਸਾਨ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਦੇ ਪਿਓ ਦੇ ਕ.ਤ.ਲ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਡਿਪਟੀ CM ਸਮਰਾਟ ਚੌਧਰੀ

Vikassheel Insaan Party

ਬਿਹਾਰ, 16 ਜੁਲਾਈ 2024: ਵਿਕਾਸਸ਼ੀਲ ਇੰਸਾਨ ਪਾਰਟੀ (Vikassheel Insaan Party) ਦੇ ਮੁਖੀ ਮੁਕੇਸ਼ ਸਾਹਨੀ (Mukesh Sahni) ਦੇ ਪਿਓ ਜੀਤਨ ਸਾਹਨੀ ਦੀ ਮੰਗਲਵਾਰ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ‘ਚ ਉਨ੍ਹਾਂ ਦੇ ਜੱਦੀ ਘਰ ‘ਚ ਕ.ਤ.ਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਦਰਭੰਗਾ ਦੇ ਐਸਐਸਪੀ ਜਗਨਨਾਥ ਰੈੱਡੀ ਨੇ ਇਸਦੀ ਪੁਸ਼ਟੀ ਕੀਤੀ ਹੈ |

ਅਫਜ਼ਲਾ ਪੰਚਾਇਤ ਦੇ ਸੁਪੌਲ ਬਾਜ਼ਾਰ ‘ਚ ਸਥਿਤ ਉਨ੍ਹਾਂ ਦੇ ਜੱਦੀ ਘਰ ਦੇ ਅੰਦਰੋਂ ਮ੍ਰਿਤਕ ਦੇਹ ਬਰਾਮਦ ਹੋਈ ਹੈ | ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਸਮਰਾਟ ਚੌਧਰੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੀਤਨ ਸਾਹਨੀ ਦਾ ਕ.ਤ.ਲ ਇੱਕ ਮੰਦਭਾਗੀ ਅਤੇ ਦੁਖਦ ਖ਼ਬਰ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜੀਤਨ ਸਾਹਨੀਦੇ ਪਰਿਵਾਰ ਨਾਲ ਖੜੀ ਹੈ ਅਤੇ ਮਾਮਲੇ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੀਤਨ ਸਾਹਨੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ |

Exit mobile version