ਚੰਡੀਗੜ੍ਹ 31 ਅਕਤੂਬਰ 2022: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਯੂਜ਼ਰਸ ਸੋਮਵਾਰ ਨੂੰ ਉਸ ਸਮੇਂ ਪਰੇਸ਼ਾਨ ਹੋ ਗਏ ਜਦੋਂ ਕਈ ਯੂਜ਼ਰਸ ਨੇ ‘ਅਕਾਊਂਟ ਸਸਪੈਂਡਡ’ ਦਾ ਮੈਸੇਜ ਦਿਖਾਉਣਾ ਸ਼ੁਰੂ ਕਰ ਦਿੱਤਾ। ਇੰਸਟਾਗ੍ਰਾਮ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਯੂਜ਼ਰਸ ਨੂੰ ਇੰਸਟਾਗ੍ਰਾਮ ਤੋਂ ਐਪ ‘ਤੇ ਇਕ ਮੈਸੇਜ ਦਿਖਾਈ ਦੇ ਰਿਹਾ ਹੈ, ਜਿਸ ‘ਚ ਲਿਖਿਆ ਹੈ, ‘ਅਸੀਂ 31 ਅਕਤੂਬਰ 2022 ਨੂੰ ਤੁਹਾਡਾ ਅਕਾਊਂਟ ਸਸਪੈਂਡ ਕਰ ਰਹੇ ਹਾਂ।’ ਇਸ ਮੈਸੇਜ ਤੋਂ ਬਾਅਦ ਕਈ ਯੂਜ਼ਰਸ ਨੇ ਟਵਿਟਰ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟਵਿੱਟਰ ‘ਤੇ ਕਈ ਯੂਜ਼ਰਸ ਇਸ ਮੈਸੇਜ ਅਤੇ ਮੀਮਜ਼ ਸ਼ੇਅਰ ਕਰ ਰਹੇ ਹਨ।
ਇੰਸਟਾਗ੍ਰਾਮ ਨੇ ਪਰੇਸ਼ਾਨ ਉਪਭੋਗਤਾਵਾਂ ਲਈ ਟਵਿੱਟਰ ‘ਤੇ ਲਿਖਿਆ ਹੈ ਕਿ, ‘ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਕੁਝ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ। ਸਾਨੂੰ ਤੁਹਾਡੀ ਪਰੇਸ਼ਾਨੀ ਲਈ ਅਫਸੋਸ ਹੈ।” ਇਸ ਸੰਦੇਸ਼ ‘ਚ ਇੰਸਟਾਗ੍ਰਾਮ ਨੇ ਯੂਜ਼ਰਸ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਉਹ ਇਸ ਨੂੰ ਠੀਕ ਕਰਨ ‘ਚ ਲੱਗੇ ਹੋਏ ਹਨ।