ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਣ ਕੇਸ ਔਸਤਨ 96.4 ਫੀਸਦੀ ਘਟ ਕੇ ਹਫ਼ਤੇ ‘ਚ 11,000 ਕੇਸ ਰਹਿ ਗਏ ਹਨ।
ਚੰਡੀਗੜ੍ਹ 03 ਮਾਰਚ 2022: ਭਾਰਤ ‘ਚ ਕੋਰੋਨਾ ਮਹਾਮਾਰੀ ਤੋਂ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ | ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਅੱਜ ਯਾਨੀ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਸੰਦਰਭ ‘ਚ ਪਿਛਲੇ ਇੱਕ ਹਫ਼ਤੇ ‘ਚ 15 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਦੁਨੀਆ ‘ਚ ਕੋਰੋਨਾ ਦੀ ਕੁੱਲ ਗਿਣਤੀ 6 ਕਰੋੜ 18 ਲੱਖ ਹੈ।
ਅਗਰਵਾਲ ਨੇ ਦੱਸਿਆ ਕਿ ਭਾਰਤ ‘ਚ ਜਨਵਰੀ ਮਹੀਨੇ ‘ਚ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਹੁਣ ਕੇਸ ਔਸਤਨ 96.4 ਫੀਸਦੀ ਘਟ ਕੇ ਹਫ਼ਤੇ ‘ਚ 11,000 ਕੇਸ ਰਹਿ ਗਏ ਹਨ। ਦੁਨੀਆ ਦੇ ਮੁਕਾਬਲੇ ਭਾਰਤ ‘ਚ ਰੋਜ਼ਾਨਾ ਸਿਰਫ 0.7 ਫੀਸਦੀ ਮਾਮਲੇ ਸਾਹਮਣੇ ਆ ਰਹੇ ਹਨ। ਇਸਦੇ ਨਾਲ ਹੀ ਅਗਰਵਾਲ ਨੇ ਦੱਸਿਆ ਕਿ ਵਿਸ਼ਵ ‘ਚ ਮੌਤ ਦਰ ਰੋਜ਼ਾਨਾ 7,787 ਸੀ ਜਦੋਂ ਕਿ ਭਾਰਤ ‘ਚ 2-8 ਫਰਵਰੀ ‘ਚ 615 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਪਿਛਲੇ ਹਫ਼ਤੇ ‘ਚ 144 ਮੌਤਾਂ ਦਰਜ ਕੀਤੀਆਂ ਗਈਆਂ ਹਨ।